ਨਸ਼ੇ ਦੀ ਤੋੜ ''ਚ ਅੰਨ੍ਹਾ ਹੋਇਆ ਨੌਜਵਾਨ, ਹਥਿ.ਆਰ ਦਿਖਾ ਕੇ ਆਪਣੀ ਚਾਚੀ ਨਾਲ ਹੀ ਕਰ ਗਿਆ ਕਾਂਡ
Tuesday, Oct 29, 2024 - 05:50 AM (IST)

ਮੋਗਾ- ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਭਾਗੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨੌਜਵਾਨ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਆਪਣੀ ਚਾਚੀ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੇ ਕੰਨਾਂ ਦੀਆਂ ਵਾਲ਼ੀਆਂ ਉਤਰਵਾ ਲਈਆਂ।
ਜਾਣਕਾਰੀ ਮੁਤਾਬਕ ਭਾਗੀ ਪਿੰਡ 'ਚ ਰਹਿਣ ਵਾਲੀ ਉਕਤ ਔਰਤ ਵਾਰਦਾਤ ਸਮੇਂ ਘਰ 'ਚ ਇਕੱਲੀ ਸੀ। ਇਸ ਦੌਰਾਨ ਉਸ ਦੇ ਘਰ ਦਾ ਕਿਸੇ ਨੇ ਗੇਟ ਖੜਕਾਇਆ ਤੇ ਜਦੋਂ ਉਹ ਗੇਟ ਖੋਲ੍ਹਣ ਗਈ ਤਾਂ ਅੱਗੋਂ ਇਕ ਨੌਜਵਾਨ, ਜਿਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ, ਨੇ ਔਰਤ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਡਰਾ ਦਿੱਤਾ ਤੇ ਉਸ ਦੇ ਕੰਨਾਂ ਦੀਆਂ ਵਾਲ਼ੀਆਂ ਉਤਰਵਾ ਲਈਆਂ। ਇਸ ਮਗਰੋਂ ਮੁਲਜ਼ਮ ਫਰਾਰ ਹੋ ਗਿਆ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਨਿਹਾਲ ਸਿੰਘ ਵਾਲਾ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕਰੀਬ 3 ਘੰਟਿਆਂ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਨੌਜਵਾਨ ਹੋਰ ਕੋਈ ਨਹੀਂ, ਬਲਕਿ ਉਕਤ ਔਰਤ ਦਾ ਭਤੀਜਾ ਹੀ ਹੈ ਤੇ ਉਹ ਨਸ਼ਾ ਕਰਨ ਦਾ ਆਦੀ ਹੈ। ਡੀ.ਐੱਸ.ਪੀ. ਦਲਵੀਰ ਸਿੰਘ ਸਿੱਧੂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਲਜ਼ਮ 'ਤੇ ਪਹਿਲਾਂ ਵੀ ਇਕ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ- ਸਕੂਲੀ ਬੱਚੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸਕੂਟੀ ਦੀ ਬੱਸ ਨਾਲ ਟੱਕਰ ਮਗਰੋਂ 1 ਦੀ ਹੋਈ ਮੌਤ, 1 ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e