''ਨਾਜ਼ਰ ਸਿੰਘ ਮਾਨਸ਼ਾਹੀਆ'' ਦੀ ਸਪੀਕਰ ਅੱਗੇ ਪੇਸ਼ੀ ਅੱਜ
Friday, Dec 13, 2019 - 10:58 AM (IST)
ਚੰਡੀਗੜ੍ਹ (ਵਰੁਣ) : ਆਮ ਆਦਮੀ ਪਾਰਟੀ ਦੀ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ 13 ਦਸੰਬਰ ਮਤਲਬ ਕਿ ਅੱਜ ਸਪੀਕਰ ਰਾਣਾ ਕੇ. ਪੀ. ਸਾਹਮਣੇ ਪੇਸ਼ ਹੋਣਾ ਹੈ। ਨਾਜ਼ਰ ਸਿੰਘ ਮਾਨਸ਼ਾਹੀਆ ਮਾਨਸਾ ਤੋਂ ਵਿਧਾਇਕ ਹਨ ਅਤੇ 'ਆਪ' ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਪੀਕਰ ਵਲੋਂ 'ਆਪ' 'ਚੋਂ ਅਸਤੀਫਾ ਦੇ ਚੁੱਕੇ ਵਿਧਾਇਕ ਅਮਰਜੀਤ ਸੰਦੋਆ ਅਤੇ ਸੁਖਪਾਲ ਖਹਿਰਾ ਤੋਂ ਵੀ ਜਵਾਬ ਮੰਗਿਆ ਗਿਆ ਹੈ ਅਤੇ ਦੋਹਾਂ ਨੂੰ 31 ਦਸੰਬਰ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਪੀਕਰ ਨੇ ਕਿਹਾ ਹੈ ਕਿ ਜੇਕਰ ਇਹ ਵਿਧਾਇਕ ਆਪਣਾ ਜਵਾਬ ਨਹੀਂ ਦਿੰਦੇ ਤਾਂ ਫਿਰ ਇਨ੍ਹਾਂ ਦੀ ਮੈਂਬਰਸ਼ਿਪ ਵੀ ਰੱਦ ਕੀਤੀ ਜਾ ਸਕਦੀ ਹੈ।