ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ਦੀ ਸਲਾਮਤੀ ਲਈ ਅੱਜ ਵੀ ਜਾਤ ਉਮਰਾ ਦੇ ਲੋਕ ਮੰਗਦੇ ਹਨ ਦੁਆਵਾਂ

Monday, Apr 25, 2022 - 02:27 PM (IST)

ਅੰਮ੍ਰਿਤਸਰ (ਦੀਪਕ) - ਭਾਰਤ-ਪਾਕਿ ਦੇ ਬਟਵਾਰੇ ਤੋਂ ਬਾਅਦ ਭਾਵੇਂ ਇਸ ਬਟਵਾਰੇ ਦਾ ਅਸਰ ਕੁਝ ਲੋਕਾਂ ’ਤੇ ਜ਼ਰੂਰ ਪਿਆ ਹੋਵੇਗਾ ਪਰ ਇਨ੍ਹਾਂ ਦੋਵਾਂ ਵਿਚ ਆਪਣੇ ਪਰਿਵਾਰਾਂ ਨਾਲ ਜੂੜੇ ਰਿਸ਼ਤਿਆਂ ਦੇ ਨਤੀਜੇ ਵਜੋਂ ਦਿਲਾਂ ਵਿਚ ਬਟਵਾਰੇ ਦਾ ਅਸਰ ਪਿਆ ਨਜ਼ਰ ਨਹੀਂ ਆ ਰਿਹਾ। ਭਾਵ ਇਨ੍ਹਾਂ ਦਿਲਾਂ ਦੇ ਰਿਸ਼ਤਿਆਂ ਵਿਚ ਹਰ ਪਲ ਮਿਲਣ ਦੀ ਆਸ ਹਮੇਸ਼ਾ ਉੱਜਵਲ ਹੁੰਦੀ ਰਹਿੰਦੀ ਹੈ। ਨਵਾਜ਼ ਸ਼ਰੀਫ ਅਤੇ ਸ਼ਾਹਬਾਜ਼ ਸ਼ਰੀਫ ਦੇ ਪਰਿਵਾਰਾਂ ਨਾਲ ਜੁੜਿਆ ਹੋਇਆ ਉਨ੍ਹਾਂ ਦਾ ਜੱਦੀ ਪਿੰਡ ਅੱਜ ਉਨ੍ਹਾਂ ਦੇ ਪਿੰਡ ਵਲੋਂ ਜੁੜੇ ਹੋਏ ਪੁਰਾਣੇ ਲੋਕਾਂ, ਸਹਿਪਾਠੀਆਂ ਤੋਂ ਇਲਾਵਾ ਇਸ ਪਿੰਡ ਵਾਸੀਆਂ ਦੀਆਂ ਕਈ ਪੀੜ੍ਹੀਆਂ ਤੱਕ ਜੂੜਦਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ’ਤੇ ਤਾਇਨਾਤ ਸਨ। ਕੁਝ ਸਮਾਂ ਪਹਿਲਾਂ ਹੀ ਇਮਰਾਨ ਖਾਨ ਦੀ ਹਾਰ ਹੋਈ ਅਤੇ ਸ਼ਾਹਬਾਜ਼ ਸ਼ਰੀਫ ਦੀ ਜਿੱਤ। ਜਾਤ ਉਮਰਾਂ ਪਿੰਡ ਦੇ ਸਾਬਕਾ ਸਰਪੰਚ ਗੁਰਬਚਨ ਸਿੰਘ ਨੇ ਦੱਸਿਆ ਕਿ ਸ਼ਾਹਬਾਜ਼ ਸ਼ਰੀਫ ਦੇ ਪਾਕਿਸਤਾਨ ਪ੍ਰਧਾਨ ਮੰਤਰੀ ਅਹੁਦੇ ਨੂੰ ਹਾਸਿਲ ਕਰਨ ਨਾਲ ਪਿੰਡ ਵਾਸੀਆਂ ਨੂੰ ਖੁਸ਼ੀ ਭਰਿਆ ਗੌਰਵ ਹੈ, ਕਿਉਂਕਿ ਉਹ ਸਾਡੇ ਪਿੰਡ ਦੀ ਆਨ-ਵਾਨ-ਸ਼ਾਨ ਹਨ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ’ਚ ਛਾਪਾ ਮਾਰ ਪੁਲਸ ਨੇ ਵੱਡੀ ਮਾਤਰਾ ’ਚ ਬਰਾਮਦ ਕੀਤਾ ਚਿੱਟਾ (ਵੀਡੀਓ)

ਸਾਲ 2013 ਵਿਚ ਅਕਾਲੀ ਦਲ-ਭਾਜਪਾ ਸਰਕਾਰ ਨੇ ਜਦੋਂ ਇਸ ਪਿੰਡ ਵਿਚ ਸ਼ਾਹਬਾਜ਼ ਸ਼ਰੀਫ ਨੂੰ ਸੱਦ ਕੇ ਪਿੰਡ ’ਚ ਜੋ ਅੰਤਰਾਸ਼ਟਰੀ ਪੱਧਰ ਦਾ ਜਲਸਾ ਕੀਤਾ ਸੀ, ਉਦੋਂ ਖੜ੍ਹੀਆਂ ਫ਼ਸਲਾਂ ਨੂੰ ਬਰਬਾਦ ਕਰ ਕੇ ਸਾਬਕਾ ਸਰਪੰਚ ਗੁਰਬਚਨ ਸਿੰਘ ਨੇ ਆਪਣੇ ਖੇਤ ਵਿਚ ਇਹ ਵਿਸ਼ਾਲ ਸਮਾਰੋਹ ਕਰਵਾਇਆ ਸੀ। ਗੁਰਬਚਨ ਸਿੰਘ ਅਤੇ ਸ਼ਰੀਫ ਪਰਿਵਾਰ ਦੇ ਪਿੰਡ ਵਾਸੀਆਂ ਦਾ ਇਹ ਮੰਨਣਾ ਹੈ ਕਿ ਸ਼ਰੀਫ ਪਰਿਵਾਰ ਦੇ ਪੂਰਵਜ ਜੋ ਅਤਨਾਗ (ਜੰਮੂ ਕਸ਼ਮੀਰ) ਤੋਂ ਜਾਤ ਉਮਰਾਂ ਪਿੰਡ ਵਿਚ ਰਹਿਣ ਆਏ ਸਨ, ਉਦੋਂ ਤੋਂ ਹੁਣ ਤੱਕ ਸਿਰਫ਼ ਇਕ ਮੁਸਲਮਾਨ ਪਰਿਵਾਰ ਇਸ ਪਿੰਡ ਵਿੱਚ ਵਸਿਆ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਸ਼ਰੀਫ ਪਰਿਵਾਰ ਦੇ ਦਿਲ ਆਪਣੇ ਪਿੰਡ ਦੇ ਨਾਲ ਜੁੜੇ ਹੋਣ ਕਾਰਨ ਭਾਰਤ ਦੇ ਨਾਲ ਹਮੇਸ਼ਾ ਚੰਗੇ ਸੰਬੰਧ ਰੱਖਣ ਦਾ ਜੋਸ਼ ਰੱਖਦੇ ਹਨ। ਭਾਵੇ ਉਨ੍ਹਾਂ ਦੀ ਫੌਜ ਜਾਂ ਅੱਤਵਾਦੀ ਗੁੱਟ ਉਨ੍ਹਾਂ ਦਾ ਵਿਰੋਧ ਕਰਨ। ਸ਼ਰੀਫ ਪਰਿਵਾਰ ਭਾਰਤ ਦਾ ਹਮੇਸ਼ਾ ਭਲਾ ਸੋਚ ਕੇ ਆਪਣੇ ਵੱਡੇ ਭਰਾ ਭਾਰਤ ਦੇ ਸਨਮਾਨ ਨਾਲ ਰਹਿਣ ਦੇ ਇੱਛੁਕ ਹਨ। ਇਹ ਗੱਲ ਗੁਰਬਚਨ ਸਿੰਘ ਨੂੰ ਨਵਾਜ਼ ਸ਼ਰੀਫ ਅਤੇ ਸ਼ਾਹਬਾਜ਼ ਸ਼ਰੀਫ ਨੇ ਤੱਦ ਕਹੀ, ਜਦੋਂ ਗੁਰਬਚਨ ਸਿੰਘ ਆਪਣੇ ਸਾਥੀਆਂ ਨਾਲ ਇਸ ਪਰਿਵਾਰ ਨੂੰ ਮਿਲਣ ਲਾਹੌਰ ਗਏ ਸਨ ਅਤੇ ਦੋਵੇਂ ਗਵਰਨਰ ਹਾਊਸ ਵਿਚ ਮਿਲੇ ਸਨ। ਗੁਰਬਚਨ ਸਿੰਘ ਨੇ ਦੱਸਿਆ ਕਿ ਸ਼ਰੀਫ ਪਰਿਵਾਰ ਨੂੰ ਆਪਣੇ ਪਿੰਡ ਨਾਲ ਇੰਨੀ ਦਿਲੀ ਮੁਹੱਬਤ ਹੈ ਕਿ ਅੱਜ ਤੋਂ 15 ਸਾਲ ਪਹਿਲਾਂ ਕਰੀਬ 25-30 ਇਸ ਪਿੰਡ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਫਾਊਂਡਰੀ ਯੂਨਿਟ ਦੀ ਪਾਣੀ ਦੀ ਫੈਕਟਰੀ ਦੋਹਾ ਕਤਰ ਵਿਚ ਨੌਕਰੀਆਂ ’ਤੇ ਲਗਵਾਇਆ ਸੀ। ਅੱਜ ਵੀ ਕਈ ਨੌਜਵਾਨ ਇਨ੍ਹਾਂ ਦੀ ਇਸ ਫੈਕਟਰੀ ਵਿਚ ਕੰਮ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ

ਇਸ ਪਿੰਡ ਦੇ ਕੁਝ ਮ੍ਰਿਤਕ ਪੂਰਵਜ ਜੋ ਬਜ਼ੂਰਗ ਅਵਸਥਾ ਵਿਚ ਸਵਰਗਵਾਸ ਹੋ ਚੁੱਕੇ ਹਨ, ਉਹ ਸ਼ਰੀਫ ਪਰਿਵਾਰ ਦੇ ਕਈ ਮੈਬਰਾਂ ਦੇ ਨਾਲ ਇਸ ਪਿੰਡ ਦੇ ਪੁਰਾਣੇ ਸਕੂਲ ਦੇ ਸਹਿਪਾਠੀ ਸਨ ਪਰ ਅੱਜ ਤੱਕ ਇਸ ਮ੍ਰਿਤਕਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਸ਼ਰੀਫ ਪਰਿਵਾਰ ਦੇ ਜੁੜੇ ਇਸ ਪਿੰਡ ਦੇ ਸਬੰਧਾਂ ਨੂੰ ਅੱਜ ਤੱਕ ਜਾਰੀ ਰੱਖਿਆ ਹੋਇਆ ਹੈ। ਇਸ ਪਿੰਡ ਦੇ ਬਲਵਿੰਦਰ ਸਿੰਘ ਨੇ ਦੱਸਿਆ ਸਾਡੀ ਸਖ਼ਤ ਮਿਹਨਤ ਅਤੇ ਅਰਦਾਸਾਂ ਦੇ ਬਾਵਜੂਦ ਸ਼ਾਹਬਾਜ਼ ਸ਼ਰੀਫ ਦੇ ਪ੍ਰਧਾਨ ਮੰਤਰੀ ਬਣਨ ਵਿਚ ਜੋ ਸਾਨੂੰ ਖੁਸ਼ੀ ਹੋਈ, ਉਸਦੀ ਕੋਈ ਹੱਦ ਨਹੀਂ। ਉਨ੍ਹਾਂ ਨੇ ਕਿਹਾ ਕਿ ਸ਼ਾਹਬਾਜ਼ ਸ਼ਰੀਫ ਉਨ੍ਹਾਂ ਨੂੰ ਮਿਲਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮਿਲਣ ਦਾ ਜਦੋਂ ਸਮਾਂ ਤੈਅ ਕਰਨਗੇ, ਉਦੋਂ ਇਸ ਪਿੰਡ ਤੋਂ ਉਨ੍ਹਾਂ ਦੇ ਕੁਝ ਸਾਥੀ ਉਨ੍ਹਾਂ ਨੂੰ ਮਿਲਣ ਲਈ ਗੁ.ਕਰਤਾਰਪੁਰ ਸਾਹਿਬ ਜ਼ਰੂਰ ਜਾਣਗੇ। ਇਸ ਸੁਨੇਹੇ ਦਾ ਸਾਰੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬਲਵਿੰਦਰ ਸਿੰਘ ਦੋ ਵਾਰ ਸ਼ਰੀਫ ਪਰਿਵਾਰ ਨਾਲ ਮਿਲਣ ਪਾਕਿਸਤਾਨ ਜਾ ਚੁੱਕੇ ਹਨ। ਅਸਲ ਵਿਚ ਜਾਤ ਉਮਰਾ ਪਿੰਡ ਦਾ ਰਕਬਾ 1.91 ਕਿਲੋਮੀਟਰ ਹੈ। 2011 ਮੁਤਾਬਕ ਉਥੋਂ ਦੀ ਆਬਾਦੀ 654 ਹੈ, ਜਿਨ੍ਹਾਂ ’ਚੋਂ 317 ਮਰਦ ਅਤੇ 337 ਜਨਾਨੀਆਂ ਸ਼ਾਮਲ ਹਨ। 

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

 


rajwinder kaur

Content Editor

Related News