ਗੈਂਗਮੈਨਾਂ ਦੇ ਤਬਾਦਲੇ ਨੂੰ ਲੈ ਕੇ ਭੜਕੀ ਐੱਨ. ਆਰ. ਐੱਮ. ਯੂ.

Sunday, Apr 22, 2018 - 04:42 AM (IST)

ਗੈਂਗਮੈਨਾਂ ਦੇ ਤਬਾਦਲੇ ਨੂੰ ਲੈ ਕੇ ਭੜਕੀ ਐੱਨ. ਆਰ. ਐੱਮ. ਯੂ.

ਜਲੰਧਰ, (ਗੁਲਸ਼ਨ)- ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵਲੋਂ ਪਾਵਰ ਹਾਊਸ ਦੇ ਬਾਹਰ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਵਿਵੇਕ ਕੁਮਾਰ ਅਤੇ ਡੀ. ਈ. ਐੱਨ.-1 ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਾਮਰੇਡ ਉਦੇ ਭਾਨ ਦੀ ਅਗਵਾਈ ਵਿਚ ਹੋਈ ਗੇਟ ਮੀਟਿੰਗ ਵਿਚ ਮੌਜੂਦ ਰੇਲ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਆਗੂ ਕਾਮਰੇਡ ਭੁਪਿੰਦਰ ਸਿੰਘ ਤੇ ਮਨੋਜ ਕੁਮਾਰ ਨੇ ਕਿਹਾ ਕਿ ਰੇਲ ਪ੍ਰਸ਼ਾਸਨ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੰਜੀਨੀਅਰਿੰਗ ਵਿਭਾਗ ਦੇ ਉੱਚ ਅਧਿਕਾਰੀ ਡੀ. ਈ. ਐੱਨ.-1 ਨੇ ਗੈਂਗਮੈਨਾਂ ਦਾ ਜ਼ਬਰਦਸਤੀ ਫਾਜ਼ਿਲਕਾ ਤੋਂ ਨਕੋਦਰ ਸੈਕਸ਼ਨ 'ਚ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਂਗਮੈਨਾਂ ਵਲੋਂ ਨਕੋਦਰ ਸੈਕਸ਼ਨ ਵਿਚ ਟਰਾਂਸਫਰ ਕਰਾਉਣ ਦੀ ਰਿਕਵੈਸਟ ਲਗਾਈ ਹੋਈ ਹੈ। ਉਨ੍ਹਾਂ ਦੀ ਬਜਾਏ ਦੂਜੇ ਰੇਲ ਕਰਮਚਾਰੀਆਂ ਦੀ ਜ਼ਬਰਦਸਤੀ ਟਰਾਂਸਫਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਕੱਲ ਫਿਰੋਜ਼ਪੁਰ ਵਿਚ ਡੀ. ਆਰ. ਐੱਮ. ਵਿਵੇਕ ਕੁਮਾਰ ਦੇ ਸਾਹਮਣੇ ਆਪਣਾ ਪੱਖ ਰੱਖਣ ਲਈ ਜਦੋਂ ਐੱਨ. ਆਰ. ਐੱਮ. ਯੂ. ਦੇ ਆਗੂ ਪਹੁੰਚੇ ਤਾਂ ਉਨ੍ਹਾਂ ਨੇ ਗੇਟ ਬੰਦ ਕਰਵਾ ਕੇ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ। 
ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਦੇ ਰਾਹ 'ਤੇ ਚੱਲਣਾ ਪਵੇਗਾ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ, ਸੁਨੀਲ ਕੁਮਾਰ, ਜਸਵੰਤ ਰਾਏ, ਧਰਮਿੰਦਰ ਵਰਮਾ, ਰਮੇਸ਼ ਭੱਲਾ, ਚਰਨਜੀਤ, ਅਮਿਤ ਕੁਮਾਰ, ਰਾਜੇਸ਼ ਕੁਮਾਰ, ਬਲਰਾਜ ਸਮੇਤ ਕਈ ਯੂਨੀਅਨ ਆਗੂ ਮੌਜੂਦ ਸਨ। 


Related News