ਦਰਿੰਦੇ ਤਾਏ ਦੀ ਕਰਤੂਤ, 7 ਸਾਲ ਦੀ ਭਤੀਜੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

Wednesday, Mar 04, 2020 - 01:51 PM (IST)

ਦਰਿੰਦੇ ਤਾਏ ਦੀ ਕਰਤੂਤ, 7 ਸਾਲ ਦੀ ਭਤੀਜੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

ਨਵਾਂਸ਼ਹਿਰ : 7 ਸਾਲ ਦੀ ਬੱਚੀ ਦੀ ਮਤਰੇਈ ਮਾਂ ਨੇ ਉਸ ਨੂੰ ਆਪਣੇ ਔਲਾਦ ਵਰਗਾ ਪਿਆ ਨਹੀਂ ਦਿੱਤਾ ਤਾਂ ਪਿਤਾ ਨੇ ਉਸ ਨੂੰ ਤਾਏ ਕੋਲ ਛੱਡ ਦਿੱਤਾ। ਨਸ਼ੇ ਦੇ ਆਦੀ ਤਾਏ ਨੇ ਬੱਚੀ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਤਾਏ ਦੇ ਡਰ ਕਾਰਨ ਬੱਚੀ ਇਸ ਬਾਰੇ ਕਿਸੇ ਨੂੰ ਨਹੀਂ ਦੱਸ ਰਹੀ ਸੀ। ਰਾਤ ਸਮੇਂ ਬੱਚੀ ਦੇ ਚੀਕਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕਾਂ ਨੇ ਉਸ ਨਾਲ ਗੱਲ ਕੀਤੀ ਤਾਂ ਸਾਰੀ ਕਹਾਣੀ ਸਾਹਮਣੇ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਦਾਦੀ ਦੀ ਘਿਨੌਣੀ ਕਰਤੂਤ, ਚਾਚਿਆਂ ਤੋਂ ਕਰਵਾਇਆ ਭਤੀਜੀ ਨਾਲ ਜਬਰ-ਜ਼ਨਾਹ

ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਨੇ ਦੱਸਿਆ ਕਿ ਦੋਸ਼ੀ 'ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਬੱਚੀ ਦਾ ਮਾਂ ਦਾ ਦਿਹਾਂਤ ਹੋ ਗਿਆ। ਬੱਚੀ ਦੀ ਮਤਰੇਈ ਮਾਂ ਤੋਂ ਪਰੇਸ਼ਾਨ ਪਿਤਾ ਨੇ ਉਸ ਨੂੰ ਆਪਣੇ ਵੱਡੇ ਭਰਾ ਕੋਲ ਛੱਡ ਦਿੱਤਾ ਅਤੇ ਦੂਜੇ ਸ਼ਹਿਰ 'ਚ ਰਹਿਣ ਲੱਗਾ।

ਇਹ ਵੀ ਪੜ੍ਹੋਧੋਖੇ ਨਾਲ ਸਕੂਲ ਤੋਂ ਵਿਦਿਆਰਣ ਨੂੰ ਦਿਵਾਈ ਛੁੱਟੀ, ਰਸਤੇ 'ਚ ਮਿਟਾਈ ਆਪਣੀ ਹਵਸ


author

Baljeet Kaur

Content Editor

Related News