ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ

Monday, Aug 31, 2020 - 10:11 PM (IST)

ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ

ਨਵਾਂਸ਼ਹਿਰ (ਜੋਬਨਪ੍ਰੀਤ)— ਪੰਜਾਬ 'ਚ ਕੋਰੋਨਾ ਵਾਇਰਸ ਨੇ ਹੁਣ ਭਿਆਨਕ ਰੂਪ ਧਾਰਨਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵਧਦੀ ਜਾ ਰਹੀ ਹੈ। ਪੰਜਾਬ 'ਚ ਕੋਰੋਨਾ ਨੇ ਸਿਆਸੀ ਆਗੂਆਂ, ਵਿਧਾਇਕਾਂ ਸਮੇਤ ਕਈ ਵੱਡੇ ਪੁਲਸ ਅਫ਼ਸਰਾਂ ਨੂੰ ਵੀ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ (ਵੀਡੀਓ)

ਤਾਜ਼ਾ ਮਾਮਲੇ 'ਚ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਅੰਗਦ ਸਿੰਘ ਦੇ ਪੀ. ਏ. ਦੀ ਹਾਲਤ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਸੀ, ਜਿਸ ਤੋਂ ਬਾਅਦ ਵਿਧਾਇਕ ਵੱਲੋਂ ਆਪਣਾ ਰੈਪਿਡ ਟੈਸਟ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਵਿਧਾਇਕ ਨੇ ਫੋਨ 'ਤੇ ਗੱਲਾਤ ਕਰਦੇ ਹੋਏ 'ਜਗ ਬਾਣੀ' ਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਆਪਣੇ ਸਾਰੇ ਸਟਾਫ ਦਾ ਵੀ ਕੋਰੋਨਾ ਟੈਸਟ ਕਰਵਾਉਣਗੇ।
ਇਹ ਵੀ ਪੜ੍ਹੋ:  ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦੁਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)
ਇਹ ਵੀ ਪੜ੍ਹੋ: ਨਾਕੇ ਦੌਰਾਨ ASI 'ਤੇ ਚੜ੍ਹਾਈ ਕਾਰ, ਦੂਰ ਤੱਕ ਘੜੀਸਦਾ ਲੈ ਗਿਆ ਨੌਜਵਾਨ  (ਵੀਡੀਓ)
ਇਹ ਵੀ ਪੜ੍ਹੋ: ਕੋਰੋਨਾ ਨੇ ਫਿੱਕੀ ਕੀਤੀ ਬਾਬਾ ਸੋਢਲ ਮੇਲੇ ਦੀ ਰੌਣਕ, ਵੇਖੋ ਸਜੇ ਦਰਬਾਰ ਦੀਆਂ ਕੁਝ ਤਸਵੀਰਾਂ


author

shivani attri

Content Editor

Related News