ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ਦਰਮਿਆਨ ਰਵਨੀਤ ਬਿੱਟੂ ਦਾ ਵੱਡਾ ਬਿਆਨ

Friday, Jul 16, 2021 - 06:36 PM (IST)

ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ਦਰਮਿਆਨ ਰਵਨੀਤ ਬਿੱਟੂ ਦਾ ਵੱਡਾ ਬਿਆਨ

ਲੁਧਿਆਣਾ (ਨਰਿੰਦਰ ਮਹਿੰਦਰੂ) : ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ਦਰਮਿਆਨ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਐੱਮ. ਪੀ. ਰਵਨੀਤ ਬਿੱਟੂ ਨੇ ਇਸ ਖਾਨਾਜੰਗੀ ਵਿਚਾਲੇ ਆਖਿਆ ਹੈ ਕਿ ਪਾਰਟੀ ਹਾਈ ਕਮਾਨ ਦਾ ਜਿਹੜਾ ਵੀ ਫ਼ੈਸਲਾ ਆਵੇਗਾ ਉਹ ਸਾਰਿਆਂ ਦੇ ਸਿਰ ਮੱਥੇ ਹੋਵੇਗਾ। ਬਿੱਟੂ ਨੇ ਕਿਹਾ ਕਿ ਅਸੀਂ ਹਾਈਕਮਾਨ ਕੋਲ ਮਹਿਜ਼ ਆਪਣੀ ਗੱਲ ਰੱਖ ਸਕਦੇ ਸੀ। ਹੁਣ ਇਸ ’ਤੇ ਆਖਰੀ ਫ਼ੈਸਲਾ ਪਾਰਟੀ ਹਾਈਕਮਾਨ ਨੇ ਹੀ ਕਰਨਾ ਹੈ ਅਤੇ ਪਾਰਟੀ ਜਿਹੜਾ ਵੀ ਫ਼ੈਸਲਾ ਲਵੇਗੀ, ਉਹ ਸਿਰ ਮੱਥੇ ਹੋਵੇਗਾ।

ਇਹ ਵੀ ਪੜ੍ਹੋ : ਸਿੱਧੂ ਨੂੰ ਪ੍ਰਧਾਨਗੀ ਦੀਆਂ ਚਰਚਾਵਾਂ ਨਾਲ ਕਾਂਗਰਸ ’ਚ ਤਰਥੱਲੀ, ਹਰੀਸ਼ ਰਾਵਤ ਦੇ ਐਕਸ਼ਨ ਦਾ ਸਿਆਸੀ ਰੀਐਕਸ਼ਨ

ਦੱਸਣਯੋਗ ਹੈ ਕਿ ਵੀਰਵਾਰ ਨੂੰ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਦੀਆਂ ਚਰਚਾਵਾਂ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਭੂਚਾਲ ਆ ਗਿਆ ਸੀ। ਇਨ੍ਹਾਂ ਚਰਚਾਵਾਂ ਤੋਂ ਬਾਅਦ ਜਿੱਥੇ ਨਵਜੋਤ ਸਿੱਧੂ ਖੇਮੇ ਵਲੋਂ ਮੀਟਿੰਗ ਕੀਤੀ ਗਈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਖੇਮੇ ਨੇ ਵੀ ਸਿਆਸੀ ਰਫ਼ਤਾਰ ਫੜ ਲਈ ਸੀ। ਨਵਜੋਤ ਸਿੱਧੂ ਦਾ ਕਾਂਗਰਸ ਪ੍ਰਧਾਨ ਵਜੋਂ ਨਾਮ ਉਭਰਨ ਮਗਰੋਂ ਕੈਪਟਨ ਖੇਮਾ ਵੀ ਸਰਗਰਮ ਹੋ ਗਿਆ। ਇਨ੍ਹਾਂ ਅਟਕਲਾਂ ਦਰਮਿਆਨ ਵੀਰਵਾਰ ਨੂੰ ਹੀ ਸਿਸਵਾਂ ਫਾਰਮ ਹਾਊਸ ’ਤੇ ਰੂਟੀਨ ਵਿਚ ਦੋ ਮੰਤਰੀ ਅਤੇ ਸੰਸਦ ਮੈਂਬਰ ਆਦਿ ਮੁੱਖ ਮੰਤਰੀ ਨੂੰ ਮਿਲਣ ਗਏ ਸਨ, ਜਿਨ੍ਹਾਂ ਨੂੰ ਕੈਪਟਨ ਨੇ ਠੀਕ ਸੰਕੇਤ ਹੀ ਦਿੱਤੇ ਸਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਨਵਜੋਤ ਸਿੱਧੂ ਨੂੰ ਬੱਬਰ ਸ਼ੇਰ ਦੱਸਣ ਵਾਲੇ ਪੋਸਟਰ ਪਾੜੇ ਗਏ

ਕੈਪਟਨ ਖੇਮੇ ਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਮੰਤਰੀਆਂ ਵਿਚ ਅਰੁਣਾ ਚੌਧਰੀ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਹੋਰ ਕੁੱਝ ਵਿਧਾਇਕ ਸ਼ਾਮਲ ਸਨ। ਇਸ ਤੋਂ ਇਲਾਵਾ ਸਿੱਧੂ ਖੇਮੇ ਦੀ ਮੀਟਿੰਗ ਵਿਚ ਸੁਖਜਿੰਦਰ ਸਿੰਘ ਰੰਧਾਵਾ, ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਚਰਨਜੀਤ ਚੰਨੀ, ਵਿਧਾਇਕ ਪਰਗਟ ਸਿੰਘ, ਕੁਲਬੀਰ ਸਿੰਘ ਜੀਰਾ, ਕੁਸ਼ਲਦੀਪ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾਹੜਾ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਸਨਸਨੀਖੇਜ਼ ਵਾਰਦਾਤ, ਲਿਵ ਇਨ ’ਚ ਰਹਿਣ ਵਾਲੇ ਪ੍ਰੇਮੀ ਨੇ ਢਾਈ ਮਹੀਨਿਆਂ ਦੀ ਧੀ ਸਣੇ ਕਤਲ ਕੀਤੀ ਮਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News