ਰਾਹੁਲ ਦੇ ਮੰਚ ''ਤੇ ਗਰਜੇ ਸਿੱਧੂ, ਕਿਹਾ ਕਾਲੀ ਪੱਗ ਬੰਨ੍ਹ ਕਾਲੇ ਕਾਨੂੰਨ ਦਾ ਵਿਰੋਧ ਕਰਨ ਆਇਆ ਹਾਂ

10/04/2020 6:20:55 PM

ਮੋਗਾ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਰਾਹੁਲ ਗਾਂਧੀ ਦੇ ਤਿੰਨ ਦਿਨਾਂ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਮੋਗਾ ਵਿਖੇ ਰੈਲੀ ਦੌਰਾਨ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਪੂੰਜੀ ਪਤੀਆਂ ਦੇ ਹੱਥ 'ਚ ਸਾਰੀ ਤਾਕਤ ਦੇਣਾ ਚਾਹੁੰਦੀ ਹੈ ਅਤੇ ਜੇਕਰ ਇਹ ਕਾਨੂੰਨ ਪੰਜਾਬ ਵਿਚ ਲਾਗੂ ਹੋ ਗਿਆ ਤਾਂ ਇਸ ਨਾਲ ਸੂਬੇ ਦਾ ਕਿਸਾਨ ਤਬਾਹ ਹੋ ਜਾਵੇਗਾ। ਸਿੱਧੂ ਨੇ ਕਿਹਾ ਕਿ ਅੱਜ ਉਹ ਇਸ ਕਾਲੇ ਕਾਨੂੰਨ ਦਾ ਵਿਰੋਧ ਕਾਲੀ ਪੱਗ ਨਾਲ ਆਏ ਹਨ। 

ਇਹ ਵੀ ਪੜ੍ਹੋ :  ਦੇਸ਼ ਨੂੰ ਸਰਕਾਰ ਨਹੀਂ ਅੰਬਾਨੀ-ਅਡਾਨੀ ਚਲਾ ਰਹੇ : ਰਾਹੁਲ ਗਾਂਧੀ

ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਹੱਕਾਂ 'ਤੇ ਡਾਕਾ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਹ ਸਰਕਾਰ ਸਾਡੇ ਵਿਚ ਵੰਡੀਆਂ ਪਵਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀ ਹੈ ਪਰ ਪੰਜਾਬ ਦੇ ਕਿਸਾਨ ਅਤੇ ਜਨਤਾ ਇਕ ਹਨ। ਸਿੱਧੂ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਮੰਡੀਆਂ ਵਿਚੋਂ 5 ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਹੁੰਦਾ ਹੈ ਅਤੇ ਜੇਕਰ ਇਹ ਮੰਡੀਆਂ ਬੰਦ ਹੋ ਗਈਆਂ ਤਾਂ 30 ਲੱਖ ਆੜ੍ਹਤੀਆ ਬਰਬਾਦ ਹੋ ਜਾਵੇਗਾ ਅਤੇ ਪੰਜ ਲੱਖ ਮਜ਼ਦੂਰ ਰੁਲ ਜਾਵੇਗਾ। 

ਇਹ ਵੀ ਪੜ੍ਹੋ :  ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਹੋਇਆ ਕੋਰੋਨਾ

ਸਿੱਧੂ ਨੇ ਕਿਹਾ ਕਿ ਜਿਹੜੇ ਸੂਬਿਆਂ ਵਿਚ ਮੰਡੀਆਂ ਨਹੀਂ ਹੁੰਦੀਆਂ ਹਨ, ਉਥੇ ਕਿਸਾਨ ਲੇਬਰ ਦਾ ਕੰਮ ਕਰ ਰਹੇ ਹਨ ਅਤੇ ਜੇ ਮੰਡੀਆਂ ਹੀ ਖੋਹ ਲਈਆਂ ਤਾਂ ਕਿਸਾਨ ਕਿੱਥੇ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਮਰੀਕਾ, ਯਰੂਪ ਦਾ ਫੇਲ੍ਹ ਹੋ ਚੁੱਕਾ ਸਿਸਟਮ ਸਾਡੇ 'ਤੇ ਥੋਪਣਾ ਚਾਹੁੰਦੀ ਹੈ। ਸਿੱਧੂ ਨੇ ਕਿਹਾ ਕਿ ਉਹ ਸ਼ਰੇਆਮ ਆਖ ਰਹੇ ਹਨ ਕਿ ਦੇਸ਼ ਨੂੰ ਸਰਕਾਰ ਨਹੀਂ ਸਗੋਂ ਪੂੰਜੀ ਪਤੀ ਚਲਾ ਰਹੇ ਹਨ।

ਇਹ ਵੀ ਪੜ੍ਹੋ :  ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਗਰਮਾਇਆ, ਸ਼੍ਰੋਮਣੀ ਕਮੇਟੀ ਨੂੰ 15 ਦਿਨਾਂ ਦਾ ਅਲਟੀਮੇਟਮ


Gurminder Singh

Content Editor

Related News