ਨਵਜੋਤ ਸਿੱਧੂ ''ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਯੂ-ਟਰਨ
Saturday, May 25, 2019 - 06:41 PM (IST)

ਨਾਭਾ (ਰਾਹੁਲ ਖੁਰਾਨਾ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਮੈਡਮ ਨਵਜੋਤ ਕੌਰ ਸਿੱਧੂ 'ਤੇ ਯੂ-ਟਰਨ ਲੈ ਲਿਆ ਹੈ। ਧਰਮਸੌਤ ਦਾ ਕਹਿਣਾ ਹੈ ਕਿ ਨਵਜੋਤ ਕੌਰ ਸਿੱਧੂ ਸਾਡੀ ਭੈਣ ਹੈ ਅਤੇ ਉਹ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਧਰਮਸੌਤ ਨਾਭਾ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ, ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਨਵਜੋਤ ਸਿੱਧੂ ਮੇਰੇ ਤੋਂ ਪੁੱਛਣ ਤਾਂ ਮੈਂ ਜਵਾਬ ਦੇਵਾਂਗਾ।
ਜ਼ਿਕਰਯੋਗ ਹੈ ਕਿ ਬਠਿੰਡਾ 'ਚ ਰਾਜਾ ਵੜਿੰਗ ਦੀ ਹੋਈ ਹਾਰ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸਾਧੂ ਸਿੰਘ ਦਾ ਇਹ ਬਿਆਨ ਆਇਆ ਤਾਂ ਮੈਡਮ ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਜੇਕਰ ਨਵਜੋਤ ਸਿੱਧੂ ਪ੍ਰਚਾਰ ਨਾ ਕਰਦੇ ਤਾਂ ਰਾਜਾ ਵੜਿੰਗ ਵੱਡੀ ਲੀਡ ਨਾਲ ਹਾਰਦੇ। ਹੁਣ ਧਰਮਸੋਤ ਨੇ ਮੈਡਮ ਸਿੱਧੂ ਨੂੰ ਕੋਈ ਵੀ ਜਵਾਬ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।