ਨਵਜੋਤ ਸਿੱਧੂ ਨੇ ਸਿਸਟਮ ''ਤੇ ਫਿਰ ਚੁੱਕੇ ਸਵਾਲ, ਨਾਂ ਲਏ ਬਿਨਾਂ ਕੀਤਾ ਵੱਡਾ ''ਧਮਾਕਾ''

05/07/2020 7:42:26 PM

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਗੱਲਾਂ-ਗੱਲਾਂ ਵਿਚ ਸਰਕਾਰ ਅਤੇ ਸਿਸਟਮ 'ਤੇ ਸਵਾਲ ਚੁੱਕੇ ਹਨ। ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ 'ਤੇ ਇਕ ਵੀਡੀਓ ਜਾਰੀ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਸਿੱਧੂ ਨੇ ਸਿਆਸਤਦਾਨਾਂ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਇਕ ਸੂਬਾ ਲੋਕਾਂ ਦੇ ਦਿੱਤੇ ਟੈਕਸਾਂ 'ਤੇ ਖੂਨ-ਪਸੀਨੇ ਦੀ ਕਮਾਈ ਦੇ ਆਸਰੇ ਚੱਲਦਾ ਹੈ। ਸਿੱਧੂ ਨੇ ਕਿਹਾ ਟੈਕਸ ਦੇ ਰੂਪ 'ਚ ਦਿੱਤਾ ਜਾ ਰਿਹਾ ਪੈਸਾ ਲੋਕਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ ਨਾ ਕਿ ਮੁੜ ਉਨ੍ਹਾਂ ਦੇ ਸਿਰ ਜੁੱਤੀਆਂ ਬਣ ਵੱਜੇ। ਸਿੱਧੂ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਜ਼ਰੂਰ ਲਿਆਉਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਪੰਜ ਸਾਲਾਂ ਲਈ ਅਜਿਹੇ ਲੋਕਾਂ ਨੂੰ ਸੱਤਾ ਸੌਂਪਣਗੇ, ਜੋ ਉਨ੍ਹਾਂ ਦੀ ਸੇਵਾ ਕਰਨ, ਨਾ ਕਿ ਉਨ੍ਹਾਂ ਦੇ ਸਿਰਾਂ 'ਤੇ ਬਹਿ ਕੇ ਰਾਜ ਕਰਨ। 

ਇਹ ਵੀ ਪੜ੍ਹੋ : ਲਾਕਡਾਊਨ ਦੌਰਾਨ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕੀਤਾ ਸੁਚੇਤ

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਲੰਬਾ ਸਮਾਂ ਸਰਗਰਮ ਸਿਆਸਤ ਤੋਂ ਦੂਰ ਰਹੇ ਨਵਜੋਤ ਸਿੱਧੂ ਨੇ ਚਲੰਤ ਮੁੱਦੇ ਚੁੱਕਣ ਲਈ 'ਜਿੱਤੇਗਾ ਪੰਜਾਬ' ਨਾਂ ਦੇ ਯੂ-ਟਿਊਬ ਚੈਨਲ ਬਣਾਇਆ ਗਿਆ ਹੈ। ਸਿੱਧੂ ਨੇ ਆਖਿਆ ਹੈ ਕਿ ਇਸ ਚੈਨਲ 'ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਉਨ੍ਹਾਂ ਨਾਲ ਆਦਾਨ-ਪ੍ਰਦਾਨ ਕਰ ਸਕਦੇ ਹਨ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ।

ਇਹ ਵੀ ਪੜ੍ਹੋ : ਕੇਂਦਰੀ ਖੁਰਾਕ ਰਾਹਤ ਸਮੱਗਰੀ ਨਹੀਂ ਵੰਡ ਰਹੀ ਪੰਜਾਬ ਸਰਕਾਰ : ਹਰਸਿਮਰਤ     


Gurminder Singh

Content Editor

Related News