ਨਾਨਾ ਪਾਟੇਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Monday, Jan 15, 2018 - 06:49 AM (IST)

ਅੰਮ੍ਰਿਤਸਰ  (ਰਮਨ) - ਬਾਲੀਵੁਡ ਐਕਟਰ ਨਾਨਾ ਪਾਟੇਕਰ ਆਪਣੀ ਧਰਮਪਤਨੀ ਸਮੇਤ ਮਕਰ ਸੰਕ੍ਰਾਂਤੀ 'ਤੇ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਏ। ਨਾਨਾ ਪਾਟੇਕਰ ਨੂੰ ਉਥੇ ਦੇਖ ਕਈ ਲੋਕ ਉਨ੍ਹਾਂ ਵੱਲ ਭੱਜੇ ਆਏ ਤੇ ਸੈਲਫੀ ਲੈਣ ਲੱਗ ਪਏ। ਇਸ ਮੌਕੇ ਨਾਨਾ ਪਾਟੇਕਰ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਮੁਰਾਦ ਪੂਰੀ ਹੋਈ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਮਨ ਨੂੰ ਸ਼ਾਂਤੀ ਮਿਲੀ ਹੈ। ਉਨ੍ਹਾਂ ਨੇ ਕਾਫ਼ੀ ਸਮਾਂ ਉੱਥੇ ਗੁਜਾਰਿਆ।  


Related News