ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਣ ਨਹੀਂ ਦੇਵਾਂਗੇ : ਮਾਨ

Friday, Nov 24, 2017 - 07:26 AM (IST)

ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਣ ਨਹੀਂ ਦੇਵਾਂਗੇ : ਮਾਨ

ਫ਼ਤਿਹਗੜ੍ਹ ਸਾਹਿਬ  (ਜਗਦੇਵ) - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਨਾਲ ਸਬੰਧਤ ਚੱਲ ਰਹੀਆਂ ਵਿਦਿਅਕ ਸੰਸਥਾਵਾਂ, ਜਿਨ੍ਹਾਂ ਦੇ ਨਾਂ ਵੀ ਸਿੱਖ ਗੁਰੂ ਸਾਹਿਬਾਨ, ਸਿੱਖ ਸ਼ਖਸੀਅਤਾਂ ਅਤੇ ਸਿੱਖ ਇਤਿਹਾਸ 'ਚ ਪ੍ਰਚੱਲਿਤ ਹਨ, ਦੇ ਨਾਂ ਬਦਲਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਤੇ ਨਾ ਹੀ ਸਿੱਖ ਕੌਮ ਅਜਿਹਾ ਕਦਾਚਿਤ ਹੋਣ ਦੇਵੇਗੀ। ਦਿੱਲੀ ਦੇ ਪੁਰਾਤਨ ਤੇ ਲੰਮੇ ਸਮੇਂ ਤੋਂ ਦਿਆਲ ਸਿੰਘ ਮਜੀਠੀਆ ਦੇ ਨਾਂ ਨਾਲ ਚੱਲਦੇ ਕਾਲਜ ਦਾ ਨਾਂ ਬਦਲ ਕੇ ਬੰਦੇ ਮਾਤਰਮ ਕਾਲਜ ਰੱਖਣ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੇਗੀ। ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਣ ਹਿੱਤ ਹੋ ਰਹੀਆਂ ਕਾਰਵਾਈਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ. ਮਾਨ ਨੇ ਕਿਹਾ ਕਿ ਅਜਿਹਾ ਕਰ ਕੇ ਹੁਕਮਰਾਨ ਇਥੋਂ ਦੇ ਹਾਲਾਤ ਵਿਸਫੋਟਕ ਨਾ ਬਣਾਉਣ।


Related News