ਅੰਤਰਰਾਸ਼ਟਰੀ ਨਗਰ ਕੀਰਤਨ ''ਚ ਜੇਬ ਕਤਰਿਆਂ ਦਾ ਬੋਲਬਾਲਾ

Saturday, Aug 03, 2019 - 06:21 PM (IST)

ਅੰਤਰਰਾਸ਼ਟਰੀ ਨਗਰ ਕੀਰਤਨ ''ਚ ਜੇਬ ਕਤਰਿਆਂ ਦਾ ਬੋਲਬਾਲਾ

ਮਜੀਠਾ (ਸਰਬਜੀਤ ਵਡਾਲਾ) : ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਗਏ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰਰਾਸ਼ਟਰੀ ਵਿਸ਼ਾਲ ਨਗਰ ਕੀਰਤਨ ਬੀਤੀ ਦੇਰ ਸ਼ਾਮ ਹਲਕਾ ਮਜੀਠਾ ਵਿਚ ਪਹੁੰਚਿਆ। ਇਸ ਦੌਰਾਨ ਚੋਰਾਂ ਦਾ ਵੀ ਕਾਫੀ ਬੋਲ-ਬਾਲਾ ਰਿਹਾ। ਨਗਰ ਕੀਰਤਨ ਨੂੰ ਜਿਥੇ ਕਸਬਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਜੀ ਆਇਆਂ ਕਰਨ ਲਈ ਵੱਖ-ਵੱਖ ਪ੍ਰਬੰਧ ਕੀਤੇ ਹੋਏ ਸਨ। ਉਥੇ ਹੀ ਪੁਲਸ ਪ੍ਰਸ਼ਾਸਨ ਵਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਨੂੰ ਟਿੱਚ ਜਾਣਦਿਆਂ ਜੇਬ ਕਤਰਿਆਂ ਨੇ ਵੀ ਸੰਗਤਾਂ ਦੇ ਵੱਡੀ ਗਿਣਤੀ ਵਿਚ ਇਕੱਠੇ ਹੋਣ ਦਾ ਕੋਈ ਮੌਕਾ ਨਾ ਛੱਡਦਿਆਂ ਸੰਗਤਾਂ ਦੀਆਂ ਜੇਬਾ ਕੱਤਰੀਆਂ ਅਤੇ ਹਜ਼ਾਰਾਂ ਦੀ ਨਗਦੀ ਤੋਂ ਇਲਾਵਾ ਏ. ਟੀ. ਐੱਮ, ਜ਼ਰੂਰੀ ਕਾਗਜ਼ਾਤ ਅਤੇ ਮੋਬਾਇਲ ਫੋਨ ਵੀ ਕੱਢਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ। 

ਇਸ ਮੌਕੇ ਸੁਖਜੀਤ ਸਿੰਘ ਪਿੰਡ ਵੀਰਮ ਦਾ ਏ. ਟੀ. ਐਮ. ਰਾਹੀਂ 40 ਹਜ਼ਾਰ ਰੁਪਏ ਵੀ ਕਢਵਾ ਲਏ ਗਏ। ਇਸ ਤੋਂ ਇਲਾਵਾ ਗੁਰਬਿੰਦਰ ਸਿੰਘ 11 ਹਜ਼ਾਰ ਰੁਪਏ, ਦਿਲਬਾਗ ਸਿੰਘ 2 ਹਜ਼ਾਰ ਰੁਪਏ, ਬਾਊ ਲਾਲ ਸਾਬਕਾ ਸਰਪੰਚ 5 ਹਜ਼ਾਰ ਰੁਪਏ ਤਿੰਨੇ ਵਾਸੀ ਪਿੰਡ ਹਮਜਾ, ਦਲਜੀਤ ਸਿੰਘ 3 ਹਜ਼ਾਰ ਰੁਪਏ ਵਾਸੀ ਪਿੰਡ ਅਠਵਾਲ ਆਦਿ ਤੋਂ ਇਲਾਵਾ 30 ਦੇ ਕਰੀਬ ਵਿਅਕਤੀਆਂ ਦੀਆਂ ਜੇਬਾ ਕੱਟੀਆਂ ਗਈਆਂ।    


author

Gurminder Singh

Content Editor

Related News