ਨਾਭਾ ਜੇਲ੍ਹ ''ਚ 5 ਬੰਦੀ ਸਿੰਘਾਂ ਦੀ ਤਬਦੀਲੀ ਨੂੰ ਲੈ ਕੇ 19 ਕੈਦੀਆਂ ਵਲੋਂ ਭੁੱਖ ਹੜਤਾਲ

Friday, Jul 03, 2020 - 09:16 PM (IST)

ਨਾਭਾ ਜੇਲ੍ਹ ''ਚ 5 ਬੰਦੀ ਸਿੰਘਾਂ ਦੀ ਤਬਦੀਲੀ ਨੂੰ ਲੈ ਕੇ 19 ਕੈਦੀਆਂ ਵਲੋਂ ਭੁੱਖ ਹੜਤਾਲ

ਨਾਭਾ,(ਖੁਰਾਣਾ)- ਪੰਜਾਬ ਦੀ ਅਤਿ ਸੁਰੱਖਿਅਤ ਜੇਲਾਂ 'ਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ੍ਹ ਦੇ ਬੈਰਕ ਦੇ 19 ਕੈਦੀ ਸਿੰਘ ਭੁੱਖ ਹੜਤਾਲ 'ਤੇ ਬੈਠ ਗਏ। ਕੁਝ ਦਿਨ ਪਹਿਲਾਂ ਪ੍ਰਬੰਧਕੀ ਅਧਾਰ 'ਤੇ ਜੇਲ੍ਹ ਦੇ 5 ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਇਹ 19 ਬੰਦੀ ਸਿੰਘ ਭੁੱਖ ਹੜਤਾਲ 'ਤੇ ਬੈਠ ਗਏ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਬਲਵੀਰ ਸਿੰਘ ਭੂਤਨਾ (ਕਪੂਰਥਲਾ ਜੇਲ੍ਹ), ਜਸਪ੍ਰੀਤ ਸਿੰਘ ਉਰਫ਼ ਨਿਹਾਲ (ਲੁਧਿਆਣਾ ਜੇਲ੍ਹ) ਰਮਨਦੀਪ ਸਿੰਘ ਉਰਫ਼ ਗੋਲਡੀ (ਫਰੀਦਕੋਟ ਜੇਲ੍ਹ) ਮਾਨ ਸਿੰਘ (ਫਿਰੋਜ਼ਪੁਰ ਜੇਲ੍ਹ) ਹਰਵਿੰਦਰ ਸਿੰਘ (ਰੋਪੜ ਜੇਲ) ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਜਿਸ ਕਰਕੇ ਇਹ 19 ਬੰਦੀ ਸਿੰਘ ਭੁੱਖ ਹੜਤਾਲ ਤੇ ਚਲੇ ਗਏ। ਇਨ੍ਹਾਂ ਬੰਦੀ ਸਿੰਘਾਂ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਕ ਵੱਲੋਂ ਇੱਕ ਲਿਖਤੀ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਬੰਦੀ ਸਿੰਘਾਂ ਦੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਸਬੰਧ ਵਿੱਚ ਨਾਭਾ ਮੈਕਸੀਮਮ ਸਕਿਊਰਿਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਇਨ੍ਹਾਂ 5 ਬੰਦੀ ਸਿੰਘਾਂ ਨੂੰ ਪ੍ਰਬੰਧਕੀ ਆਧਾਰ ਅਤੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਇਨ੍ਹਾਂ ਨੂੰ ਸਿਫਟ ਕੀਤਾ ਗਿਆ ਹੈ।

 


author

Deepak Kumar

Content Editor

Related News