ਪਾਇਲ ’ਚ ਵੱਡੀ ਵਾਰਦਾਤ, ਮੋਟਰ ’ਤੇ ਗਏ ਵਿਅਕਤੀ ਦਾ ਕਤਲ, ਖੂਨ ਦੇ ਨਿਸ਼ਾਨ ਦੇਖ ਸਹਿਮਿਆ ਪਰਿਵਾਰ

Wednesday, Aug 17, 2022 - 06:28 PM (IST)

ਪਾਇਲ ’ਚ ਵੱਡੀ ਵਾਰਦਾਤ, ਮੋਟਰ ’ਤੇ ਗਏ ਵਿਅਕਤੀ ਦਾ ਕਤਲ, ਖੂਨ ਦੇ ਨਿਸ਼ਾਨ ਦੇਖ ਸਹਿਮਿਆ ਪਰਿਵਾਰ

ਪਾਇਲ (ਵਿਨਾਇਕ) : ਪੁਲਸ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਧਮੋਟ ਕਲਾਂ ਵਿਖੇ ਬੀਤੀ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦਾ ਹੀ ਇਕ ਵਿਅਕਤੀ ਮੋਟਰ ’ਤੇ ਕੰਮ ਕਰਨ ਲਈ ਗਿਆ ਸੀ, ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਬਾਅਦ ਵਿਚ ਜਿਸਦੀ ਪਹਿਚਾਣ ਜਗਦੇਵ ਸਿੰਘ ਪੁੱਤਰ ਹਰੀ ਸਿੰਘ ਵਾਸੀ ਧਮੋਟ ਕਲਾਂ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਰਾਤ ਸਮੇਂ ਮੋਟਰ ’ਤੇ ਕੰਮ ਕਰਨ ਗਿਆ ਸੀ ਅਤੇ ਘਰ ਵਾਪਿਸ ਨਾ ਆਉਣ ਕਰਕੇ ਪਰਿਵਾਰਕ ਮੈਂਬਰਾਂ ਨੇ ਜਦੋਂ ਮੋਟਰ ’ਤੇ ਜਾ ਕੇ ਦੇਖਿਆ ਤਾਂ ਜਗ੍ਹਾ-ਜਗ੍ਹਾ ਖੂਨ ਦੇ ਨਿਸ਼ਾਨ ਮਿਲੇ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਸੰਖੇਪ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਪਤਾ ਵਿਅਕਤੀ ਜਗਦੇਵ ਸਿੰਘ ਦੀ ਉਮਰ ਲਗਭਗ 40-42 ਸਾਲ ਹੈ ਅਤੇ ਖੇਤੀ ਬਾੜੀ ਦਾ ਕਾਰੋਬਾਰ ਕਰਦਾ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਦਾ ਚਸ਼ਮਦੀਦ ਆਇਆ ਸਾਹਮਣੇ, ਥਾਰ ’ਚ ਬੈਠੇ ਦੋਸਤਾਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਪਤਾ ਵਿਅਕਤੀ ਦੇ ਰਾਤ ਘਰ ਵਾਪਸ ਨਾ ਆਉਣ ਮਗਰੋਂ ਜਦੋਂ ਅਸੀਂ ਮੋਟਰ ’ਤੇ ਜਾ ਕੇ ਭਾਲ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਉਕਤ ਦੀ ਕੋਈ ਜਾਣਕਾਰੀ ਨਹੀਂ ਮਿਲੀ ਜਦਕਿ ਉਸੇ ਜਗ੍ਹਾ ਸਾਨੂੰ ਮੋਟਰ ਤੋਂ ਕੁੱਝ ਅਜਿਹੇ ਸਬੂਤ ਮਿਲੇ ਜਿਸ ਤੋਂ ਸਾਨੂੰ ਉਸ ਦੇ ਕਤਲ ਦੀ ਸ਼ੰਕਾ ਪੈਦਾ ਹੋਈ, ਕਿਉਂਕਿ ਲਾਪਤਾ ਵਿਅਕਤੀ ਅਕਸਰ ਮੋਟਰ ਤੇ ਸ਼ਾਮ ਨੂੰ ਪਸ਼ੂਆ ਲਈ ਹਰੇ ਚਾਰੇ ਦਾ ਪ੍ਰਬੰਧ ਕਰਨ ਲਈ ਆਉਂਦਾ ਸੀ। ਪਰਿਵਾਰਕ ਮੈਂਬਰਾਂ ਦੱਸਿਆ ਕਿ ਇਸ ਉਪਰੰਤ ਪਾਇਲ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਮੌਕੇ ’ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਪੁਲਸ ਵੱਲੋਂ ਤਫਤੀਸ਼ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਖੂਨ ਦੇ ਨਿਸ਼ਾਨ ਮੋਟਰ ਤੋਂ ਲੈ ਕੇ ਖੇਤ ਨਜ਼ਦੀਕ ਲੰਘਦੀ ਨਹਿਰ ਤੱਕ ਹਨ। 

ਇਹ ਵੀ ਪੜ੍ਹੋ : ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਸ ਨੂੰ ਚਿਤਾਵਨੀ, ਸਿੱਧੂ ਮੂਸੇਵਾਲਾ ਦਾ ਵੀ ਕੀਤਾ ਜ਼ਿਕਰ

ਇਸ ਦੌਰਾਨ ਪੁਲਸ ਨੂੰ ਉੱਥੋਂ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤਿਆ ਗਿਆ ਹਥਿਆਰ ਲਗਭਗ 3-4 ਫੁੱਟ ਲੰਮਾ ਮੋਟਾ ਡੰਡਾ ਵੀ ਮਿਲਿਆ ਹੈ, ਜਿਸ ਦੇ ਅੱਗੇ ਖੂਨ ਲੱਗਾ ਹੋਇਆ ਸੀ, ਉਥੇ ਹੀ ਮੋਟਰ ਤੋਂ ਲੈ ਕੇ ਨਦੀ ਦੇ ਪਾਣੀ ਅੰਦਰ ਤੱਕ ਬੰਦਾ ਘੜੀਸ ਕੇ ਲੈ ਕੇ ਜਾਣ ਦੇ ਨਿਸ਼ਾਨ ਵੀ ਨਜ਼ਰ ਆਏ ਹਨ। ਜਿਸ ਤੋਂ ਅਜੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਪਤਾ ਵਿਅਕਤੀ ਨਾਲ ਹੀ ਉਕਤ ਵਾਰਦਾਤ ਵਾਪਰੀ ਹੋ ਸਕਦੀ ਹੈ। ਪਾਇਲ ਪੁਲਸ ਵੱਲੋਂ ਅਗਲੀ ਕਾਰਵਾਈ ਲਈ ਗੋਤਾਖੋਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ ਅਤੇ ਡਾਗ ਸਕੁਆਇਡ ਐਕਸਪਰਟ ਵੀ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਕੁੱਝ ਪਹਿਲੂਆਂ ਤੋਂ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਇਕ ਵਾਰ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਹਵਸ ’ਚ ਅੰਨ੍ਹੇ ਨੇ 9 ਸਾਲਾ ਬੱਚੀ ਨੂੰ ਵੀ ਨਾ ਬਖਸ਼ਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News