ਸੁਖਨਾ ਅਬਲੂ ’ਚ ਹੋਏ ਕਤਲ ਦੀ ਗੁੱਥੀ ਸੁਲਝੀ: ਪ੍ਰੇਮੀ ਨਾਲ ਮਿਲ ਕੀਤਾ ਸੀ ਪਤੀ ਦਾ ਕਤਲ

Friday, Aug 30, 2019 - 02:39 PM (IST)

ਸੁਖਨਾ ਅਬਲੂ ’ਚ ਹੋਏ ਕਤਲ ਦੀ ਗੁੱਥੀ ਸੁਲਝੀ: ਪ੍ਰੇਮੀ ਨਾਲ ਮਿਲ ਕੀਤਾ ਸੀ ਪਤੀ ਦਾ ਕਤਲ

ਸ੍ਰੀ ਮੁਕਤਸਰ ਸਾਹਿਬ/ਦੋਦਾ (ਪਵਨ ਤਨੇਜਾ, ਖੁਰਾਣਾ, ਲਖਵੀਰ ਸ਼ਰਮਾ. ਸੰਧਿਆ) - ਜ਼ਿਲਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ’ਤੇ 26-27 ਅਗਸਤ ਦੀ ਰਾਤ ਨੂੰ ਪਿੰਡ ਸੁਖਨਾ ਅਬਲੂ ਵਿਖੇ ਗਲ ਵੱਢ ਕੇ ਮਾਰੇ ਗਏ ਨੌਜਵਾਨ ਦੇ ਕਤਲ ਦੀ ਗੁੱਥੀ ਸਲਝ ਗਈ ਹੈ। ਪੁਲਸ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਨੂੰ ਉਸ ਦੇ ਸਾਥੀਆਂ ਸਣੇ ਗਿ੍ਰਫਤਾਰ ਕਰ ਲਿਆ ਹੈ, ਜਿਨ੍ਹਾਂ ਤੋਂ ਕਤਲ ਸਮੇਂ ਵਰਤੇ ਗਏ ਹਥਿਆਰਾਂ ਵੀ ਬਰਾਮਦ ਹੋਏ ਹਨ। ਐੱਸ.ਐੱਸ.ਪੀ. ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਪੀ. ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ.(ਡੀ) ਜਸਮੀਤ ਸਿੰਘ, ਡੀ.ਐੱਸ.ਪੀ. ਗਿੱਦੜਬਾਹਾ ਗੁਰਤੇਜ ਸਿੰਘ, ਸੀ.ਆਈ.ਏ. ਇੰਸਪੈਕਟਰ ਸ਼ਿੰਦਰ ਸਿੰਘ ਅਤੇ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਅੰਗਰੇਜ ਸਿੰਘ ਦੀ ਕਾਰਵਾਈ ਸਦਕਾ ਮਿ੍ਰਤਕ ਬਲਦੇਵ ਸਿੰਘ ਪੁੱਤਰ ਮੱਖਣ ਸਿੰਘ ਦੀ ਪਤਨੀ ਮਨਦੀਪ ਕੌਰ, ਗਗਨਦੀਪ ਸਿੰਘ ਉਰਫ ਗੱਗੂ ਪੱਤਰ ਉਜਾਗਰ ਸਿੰਘ ਅਤੇ ਭਿੰਦਰ ਸਿੰਘ ਉਰਫ ਭਿੰਦਾ ਪੁੱਤਰ ਗੁਰਜੰਟ ਸਿੰਘ ਨੂੰ ਹਥਿਆਰਾਂ ਸਮੇਤ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। 

PunjabKesari

ਪੁਲਸ ਨੇ ਕਿਹਾ ਕਿ ਕਾਤਲਾਂ ਨੇ ਦੱਸਿਆ ਕਿ ਭਿੰਦਰ ਸਿੰਘ ਭਿੰਦਾ ਦੇ ਮਨਦੀਪ ਕੌਰ ਨਾਲ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸਬੰਧ ਸਨ ਅਤੇ ਉਹ ਦੋਵੇਂ ਮਿ੍ਰਤਕ ਬਲਦੇਵ ਸਿੰਘ ਨੂੰ ਆਪਣੇ ਪ੍ਰੇਮ ਸਬੰਧਾਂ ’ਚ ਅੜਿੱਕਾ ਸਮਝਦੇ ਸਨ। ਇਸੇ ਲਈ ਭਿੰਦਰ ਸਿੰਘ ਭਿੰਦਾ ਨੇ ਆਪਣੇ ਦੋਸਤ ਗਗਨਦੀਪ ਸਿੰਘ ਗੱਗੂ ਦੀ ਮਦਦ ਨਾਲ ਅਤੇ ਮਨਦੀਪ ਕੌਰ ਦੀ ਸਹਿਮਤੀ ਨਾਲ ਬਲਦੇਵ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।  


author

rajwinder kaur

Content Editor

Related News