ਉਪ-ਚੋਣ ਸਬੰਧੀ ਅੱਜ ਇਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

Sunday, Feb 11, 2018 - 03:19 PM (IST)

ਉਪ-ਚੋਣ ਸਬੰਧੀ ਅੱਜ ਇਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਰਾਜਪੁਰਾ (ਇਕਬਾਲ)-ਨਗਰ ਕੌਂਸਲ ਰਾਜਪੁਰਾ ਦੇ ਵਾਰਡ ਨੰਬਰ-9 ਵਿਚ 24 ਫਰਵਰੀ ਨੂੰ ਹੋਣ ਵਾਲੀ ਉਪ ਚੋਣ ਸਬੰਧੀ ਅੱਜ ਰਿਟਰਨਿੰਗ ਅਫਸਰ-ਕਮ-ਤਹਿਸੀਲਦਾਰ ਹਰਸਿਮਰਤ ਸਿੰਘ ਕੋਲ ਸਿਰਫ ਇਕ ਉਮੀਦਵਾਰ ਵੱਲੋਂ ਹੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਸਮਾਚਾਰ ਹੈ। ਰਿਟਰਨਿੰਗ ਅਫਸਰ-ਕਮ-ਤਹਿਸੀਲਦਾਰ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਅੱਜ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਨਰਿੰਦਰ ਕੁਮਾਰ ਸ਼ਾਸਤਰੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 13 ਫਰਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ ਅਤੇ 15 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੇ ਜਾਂਚ ਦਾ ਕੰਮ ਹੋਣਾ ਹੈ ਜਦਕਿ 16 ਫਰਵਰੀ ਨੂੰ ਪੱਤਰ ਵਾਪਸ ਲੈਣ ਲਈ ਦਿਨ ਤੈਅ ਕੀਤਾ ਗਿਆ ਹੈ। ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ-ਕਮ-ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਮਿਚਰਾ ਵੀ ਮੌਜੂਦ ਸਨ।


Related News