ਪੰਜਾਬ ਵਾਸੀਆਂ ਲਈ Good News! ਰੇਲ ਨੈੱਟਵਰਕ ਨਾਲ ਜੁੜੇਗਾ ਕੰਢੀ ਖੇਤਰ

Monday, Sep 14, 2026 - 06:01 PM (IST)

ਪੰਜਾਬ ਵਾਸੀਆਂ ਲਈ Good News! ਰੇਲ ਨੈੱਟਵਰਕ ਨਾਲ ਜੁੜੇਗਾ ਕੰਢੀ ਖੇਤਰ

ਹਾਜੀਪੁਰ (ਜੋਸ਼ੀ)- ਸਾਲ 2022 'ਚ ਸ਼ੁਰੂ ਹੋਈ ਮੁਕੇਰੀਆਂ ਤੋਂ ਕਰਟੋਲੀ ਰੇਲ ਲਾਈਨ ਯੋਜਨਾ ਹੁਣ ਤੇਜ਼ੀ ਨਾਲ ਜ਼ਮੀਨ 'ਤੇ ਉੱਤਰ ਰਹੀ ਹੈ। ਲਗਭਗ 40 ਕਿਲੋਮੀਟਰ ਲੰਬੇ ਇਸ ਰੇਲ ਮਾਰਗ ਦੇ ਬਣਨ ਨਾਲ ਕੰਡੀ ਖੇਤਰ 'ਚ ਕਨੈਕਟੀਵਿਟੀ ਦਾ ਇਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਇਸ ਰੇਲ ਲਾਈਨ ਦੇ ਚਾਲੂ ਹੋਣ ਨਾਲ ਨਾ ਸਿਰਫ਼ ਮੁਕੇਰੀਆਂ ਅਤੇ ਦੌਲਤਪੁਰ ਆਪਸ 'ਚ ਜੁੜਨਗੇ, ਸਗੋਂ ਕਰਟੋਲੀ, ਤਲਵਾੜਾ, ਹਾਜੀਪੁਰ ਤੇ ਚੀਮਾ ਪੌਤਾ ਦੇ ਰੂਪ ਵਿੱਚ ਚਾਰ ਨਵੇਂ ਰੇਲਵੇ ਸਟੇਸ਼ਨ ਵੀ ਸਥਾਪਤ ਕੀਤੇ ਜਾ ਰਹੇ ਹਨ। 

ਸ਼ੁਰੂਆਤ 'ਚ ਇਸ ਮਹਾ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 700 ਕਰੋੜ ਤੈਅ ਕੀਤੀ ਗਈ ਸੀ। ਹਾਲਾਂਕਿ, ਕੰਮ ਦੀ ਭਵੱਤਾ, ਗੁਣਵੱਤਾ ਤੇ ਭੂਗੋਲਿਕ ਚੁਣੌਤੀਆਂ ਨੂੰ ਵੇਖਦਿਆਂ ਇਸ ਦੀ ਸੰਭਾਵਿਤ ਲਾਗਤ ਹੁਣ 1200 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਹਾਜੀਪੁਰ ਰੇਲਵੇ ਸਟੇਸ਼ਨ ਦਾ ਨਿਰਮਾਣ ਕਾਰਜ ਇਨ੍ਹੀਂ ਦਿਨੀਂ ਯੁੱਧ ਪੱਧਰ 'ਤੇ ਚੱਲ ਰਿਹਾ ਹੈ, ਜਿੱਥੇ ਦਿਨ-ਰਾਤ ਮਜ਼ਦੂਰ ਅਤੇ ਮਸ਼ੀਨਾਂ ਕੰਮ 'ਚ ਜੁਟੀਆਂ ਹੋਈਆਂ ਹਨ। ਯੋਜਨਾ ਨੂੰ ਪੂਰੀ ਤਰ੍ਹਾਂ ਤਿਆਰ ਹੋਣ 'ਚ ਅਜੇ ਲਗਭਗ ਤਿੰਨ ਸਾਲ ਦਾ ਸਮਾਂ ਹੋਰ ਲੱਗੇਗਾ। ਰੇਲ ਲਾਈਨ ਦਾ ਨਿਰਮਾਣ ਸਥਾਨਕ ਨਿਵਾਸੀਆਂ ਲਈ ਇਕ ਵੱਡੀ ਸੌਗਾਤ ਮੰਨਿਆ ਜਾ ਰਿਹਾ ਹੈ। ਇਸ ਨਾਲ ਇਲਾਕੇ ਦੇ ਨੌਕਰੀਪੇਸ਼ਾ ਲੋਕਾਂ, ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਤੱਕ ਪਹੁੰਚਣ ਲਈ ਬਿਹਤਰ ਅਤੇ ਸਸਤੀ ਆਵਾਜਾਈ ਦੀ ਸੁਵਿਧਾ ਮਿਲੇਗੀ। ਸਥਾਨਕ ਵਪਾਰ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਸਟੇਸ਼ਨਾਂ ਦੇ ਆਸ-ਪਾਸ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ- ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ ਮਾਰੀ ਛਾਲ

ਰੇਲ ਨੈੱਟਵਰਕ ਨਾਲ ਜੁੜਨ ਨਾਲ ਕੰਡੀ ਖੇਤਰ ਵਿੱਚ ਸੈਰ-ਸਪਾਟੇ (ਟੂਰਿਜ਼ਮ) ਨੂੰ ਬੜ੍ਹਾਵਾ ਮਿਲੇਗਾ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਪ੍ਰਾਜੈਕਟ ਸਿਰਫ਼ ਲੋਹੇ ਦੀਆਂ ਪਟੜੀਆਂ ਵਿਛਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਦੁਰਗਮ ਕੰਡੀ ਖੇਤਰ ਦੇ ਪੱਛੜੇਪਣ ਨੂੰ ਦੂਰ ਕਰਕੇ ਇਸ ਨੂੰ ਮੁੱਖ ਧਾਰਾ ਨਾਲ ਜੋੜਨ ਵਾਲੀ ਇੱਕ ਮਜ਼ਬੂਤ ਲਾਈਫਲਾਈਨ ਸਾਬਤ ਹੋਵੇਗਾ ।
ਇਹ ਵੀ ਪੜ੍ਹੋ- ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ ਆਪਣਾ ਪੁਰਾਣਾ ਦੌਰ ਲੱਭ ਰਹੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News