MP ਸੰਜੇ ਸਿੰਘ ਪਤਨੀ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ

Thursday, Jul 06, 2023 - 07:10 PM (IST)

ਅੰਮ੍ਰਿਤਸਰ (ਸਰਬਜੀਤ): ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਪਤਨੀ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪੰਜਾਬ ਤੇ ਦੇਸ਼ ਦੀ ਤਰੱਕੀ ਵਾਸਤੇ ਪ੍ਰਮਾਤਮਾ ਦੇ ਚਰਨਾ 'ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

PunjabKesari

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਪਹੁੰਚਿਆ ਹਾਂ। ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਜੋ ਦੇਸ਼ ਦੀ ਹਾਲਤ ਹੈ, ਮਣੀਪੁਰ 'ਚ ਜਿਸ ਤਰ੍ਹਾਂ ਅਹਿੰਸਾ ਚੱਲ ਰਹੀ ਹੈ, ਉਹ ਚਿੰਤਾਜਨਕ ਹੈ। ਸਾਡਾ ਆਪਸੀ ਭਾਈਚਾਰਾ ਠੀਕ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਦਿੱਲੀ 'ਚ ਕੇਜਰੀਵਾਲ ਅਤੇ ਪੰਜਾਬ 'ਚ ਮੁੱਖ ਮੰਤਰੀ ਦੀ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਜਨਤਾ ਦੀ ਭਲਾਈ ਲਈ ਕੰਮ ਕਰਦੀ ਰਹੇ, ਇਹ ਅਰਦਾਸ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਵਪਾਰੀਆਂ ਨੇ GST ਅਧਿਕਾਰੀਆਂ ਨੂੰ ਹੀ ਕਰ ਲਿਆ ਅਗਵਾ, ਰਿਹਾਈ ਲਈ ਰੱਖੀ ਇਹ ਮੰਗ

ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿਸੇ ਵੀ ਤਰ੍ਹਾਂ ਦਾ ਗਠਜੋੜ ਹੋਵੇ, ਇਸ ਦਾ ਪੰਜਾਬ 'ਤੇ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ 40 ਸਾਲ ਤੋਂ ਜਿਹੜੀਆਂ ਨਹਿਰਾਂ ਸੁੱਕੀਆਂ ਸੀ, ਭਗਵੰਤ ਮਾਨ ਨੇ ਨਹਿਰਾਂ ਤਕ ਪਾਣੀ ਦਿੱਤਾ ਹੈ। ਅੱਜ ਪੰਜਾਬ ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਬਿਜਲੀ ਦੇ ਬਿਲ ਨਹੀਂ ਆ ਰਹੇ, ਜਲੰਧਰ 'ਚ ਵੀ ਝਾੜੂ ਚੱਲਿਆ ਹੈ। ਜਿੰਨੀਆਂ ਵੀ ਪਾਰਟੀਆਂ ਇਕੱਠੀਆਂ ਹੋ ਜਾਣ, ਇਸ ਦਾ ਕੋਈ ਅਸਰ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਹੀਂ ਪਵੇਗਾ। ਆਮ ਆਦਮੀ ਪਾਰਟੀ ਦੀ ਜਿੱਤ ਦਾ ਅਧਾਰ ਦੀਨੋਂ ਦੀਨ ਵੱਧ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬੁਢਾਪਾ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਛੇਤੀ ਕਰੋ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗੀ ਪੈਨਸ਼ਨ

ਉਨ੍ਹਾਂ ਕੇਂਦਰ ਦੀ ਸਰਕਾਰ 'ਤੇ ਤੰਜ ਕੱਸਦਿਆਂ ਆਖਿਆ ਕਿ ਨਰਿੰਦਰ ਮੋਦੀ ਦਾ ਇਕ ਵਾਸ਼ਿੰਗ ਪਾਊਡਰ ਆਇਆ ਹੈ, ਭ੍ਰਿਸ਼ਟਾਚਾਰ ਕਰੋ, ਇਹ ਪਾਊਡਰ ਸਾਫ਼ ਕਰ ਦੇਵੇਗਾ। ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ, ਉਨ੍ਹਾਂ ਨੂੰ ਹੀ ਮੰਤਰੀ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਦੱਸਣ ਕਿਹੜਾ ਯੂ.ਸੀ.ਸੀ. ਲੈ ਕੇ ਆ ਰਹੇ ਹਨ, 9 ਸਾਲ ਤਕ ਯੂ. ਸੀ. ਸੀ. ਯਾਦ ਕਿਉਂ ਨਹੀਂ ਆਇਆ। ਲੋਕ ਮੁੱਦਿਆਂ 'ਤੇ ਜੁਆਬ ਨ ਦੇਣਾ ਪਵੇ, ਇਸ ਲਈ ਯੂ. ਸੀ. ਸੀ. ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਮੁੱਦਾ ਹੈ। ਇਹ ਭਾਰਤੀ ਝਗੜਾ ਪਾਰਟੀ ਜਦੋਂ ਤੱਕ ਦੇਸ਼ 'ਚ ਹੈ, ਦੇਸ਼ 'ਚ ਸ਼ਾਂਤੀ ਨਹੀਂ ਰਹਿ ਸਕਦੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News