ਜ਼ਿਆਦਾਤਰ ਇਲਾਕੇ ਵਿਕਾਸ ਪੱਖੋਂ ਪੱਛੜੇ

Monday, Jun 19, 2017 - 02:25 AM (IST)

ਜ਼ਿਆਦਾਤਰ ਇਲਾਕੇ ਵਿਕਾਸ ਪੱਖੋਂ ਪੱਛੜੇ

ਅੰਮ੍ਰਿਤਸਰ,   (ਵੜੈਚ)-  ਵਾਰਡ-55 'ਚ ਜ਼ਿਆਦਾਤਰ ਇਲਾਕੇ ਵਿਕਾਸ ਪੱਖੋਂ ਪੱਛੜੇ ਹੋਏ ਹਨ, ਹਾਲਾਂਕਿ ਕੌਂਸਲਰ ਵੱਲੋਂ ਸਾਢੇ 10 ਕਰੋੜ ਦੇ ਫੰਡ ਲਿਆ ਕੇ ਇਲਾਕਿਆਂ ਨੂੰ ਸੰਵਾਰਨ ਲਈ ਪੂਰੀ ਜੱਦੋ-ਜਹਿਦ ਕੀਤੀ ਗਈ ਪਰ ਇੰਦਰਪੁਰੀ ਸਮੇਤ ਕਈ ਇਲਾਕਿਆਂ ਦੇ ਲੋਕ ਮੁਸ਼ਕਿਲਾਂ ਦਾ ਸ਼ਿਕਾਰ ਹੋ ਰਹੇ ਹਨ ਤੇ ਪਿਛਲੇ 20-25 ਸਾਲਾਂ ਤੋਂ ਵਿਕਾਸ ਦੀ ਉਡੀਕ 'ਚ ਦਿਨ ਗੁਜ਼ਾਰ ਰਹੇ ਹਨ। ਵਾਰਡ 'ਚ ਕੋਈ ਇਕ ਪਾਰਟੀ ਆਪਣਾ ਮਜ਼ਬੂਤ ਵਜੂਦ ਖੜ੍ਹਾ ਨਹੀਂ ਕਰ ਸਕੀ। ਕਾਂਗਰਸ ਤੇ ਭਾਜਪਾ ਦੀ ਲਗਭਗ ਬਰਾਬਰ ਦੀ ਟੱਕਰ ਹੈ, ਜਦਕਿ ਦੋਵਾਂ ਦੀ ਟੱਕਰ 'ਚ ਆਜ਼ਾਦ ਉਮੀਦਵਾਰ ਖੜ੍ਹਾ ਕਰ ਕੇ ਅਕਾਲੀ ਦਲ ਆਪਣਾ ਉਮੀਦਵਾਰ ਜਿਤਾਉਣ ਦੀ ਵੀ ਸਮਰੱਥਾ ਰੱਖਦੀ ਹੈ। 
ਸ਼ਹਿਰ ਦੇ ਅਨੇਕਾਂ ਵਾਰਡਾਂ ਦੀ ਤਰ੍ਹਾਂ ਵਾਰਡ-55 'ਚ ਵੀ ਗਠਜੋੜ ਦਾ ਆਧਾਰ ਨਜ਼ਰ ਆਉਂਦਾ ਰਿਹਾ ਹੈ। ਵਾਰਡ ਦੇ ਵਿਕਾਸ ਕੰਮਾਂ ਦੀ ਸ਼ੌਹਰਤ ਲੈਣ ਲਈ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਇਕ ਦੂਸਰੇ ਦੇ ਨਿਰਮਾਣ ਕੰਮਾਂ 'ਚ ਰੋੜੇ ਅਟਕਾਏ ਜਾਂਦੇ ਰਹੇ ਹਨ, ਜੋ ਕਿ ਜਗ-ਜ਼ਾਹਿਰ ਹੈ। ਅਕਾਲੀ ਦਲ ਦੀ ਝੋਲੀ ਪੈਣ ਤੋਂ ਪਹਿਲਾਂ ਆਜ਼ਾਦ ਜਿੱਤੇ ਗੁਰਪ੍ਰੀਤ ਸਿੰਘ ਮਿੰਟੂ ਨੇ 3913 ਵੋਟਾਂ ਲੈ ਕੇ ਭਾਜਪਾ ਉਮੀਦਵਾਰ ਸੁਖਦੇਵ ਸਿੰਘ ਚਾਹਲ ਨੂੰ 1812 ਵੋਟਾਂ ਦੇ ਫਰਕ ਨਾਲ ਹਰਾਇਆ, ਜਦਕਿ ਕਾਂਗਰਸੀ ਉਮੀਦਵਾਰ ਸਵਿੰਦਰ ਸਿੰਘ 1132 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੇ ਸਨ।


Related News