ਸਿਵਲ ਸਰਜਨ ਨੇ ਸਿਹਤ ਵਿਭਾਗ ਨੇ ਮਹੀਨਾਵਾਰੀ ਬੈਠਕ 'ਚ ਜਾਰੀ ਕੀਤੀਆਂ ਹਦਾਇਤਾਂ

Monday, Dec 04, 2017 - 05:55 PM (IST)

ਸਿਵਲ ਸਰਜਨ ਨੇ ਸਿਹਤ ਵਿਭਾਗ ਨੇ ਮਹੀਨਾਵਾਰੀ ਬੈਠਕ 'ਚ ਜਾਰੀ ਕੀਤੀਆਂ ਹਦਾਇਤਾਂ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸਿਹਤ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਨੈਸ਼ਨਲ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਤਰੀਕੇ ਨਾਲ ਅਮਲ 'ਚ ਲਿਆਉਣ ਲਈ ਸਿਵਲ ਸਰਜਨ ਡਾ ਸੁਖਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਾਗ੍ਰਿਤੀ ਚੰਦਰ ਜ਼ਿਲਾ ਟੀਕਾਕਰਣ ਅਫ਼ਸਰ, ਕੰਵਲਪ੍ਰੀਤ ਸਿੰਘ ਜ਼ਿਲਾ ਨੌਡਲ ਅਫ਼ਸਰ ਕੋਟਪਾ ਅਤੇ ਡਾ ਵਿਕਰਮ ਅਸੀਜਾ ਜ਼ਿਲਾ ਐਪੀਡਮੀਲੋਜਿਸਟ ਦੀ ਅਗਵਾਈ ਹੇਠ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਲ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਗਈ। ਜਿਸ ਦੌਰਾਨ ਡਾ: ਬਰਾੜ ਨੇ ਕਿਹਾ ਕਿ ਨੈਸ਼ਨਲ ਵੈਕਟਰ ਬੋਰਨ ਡਸੀਜ਼ ਕੰਟਰੋਲ ਪ੍ਰੋਗ੍ਰਾਮ ਅਧੀਨ ਹਰ ਸ਼ੱਕੀ ਮਰੀਜ ਦਾ ਖੂਨ ਟੈਸਟ ਕੀਤਾ ਜਾਵੇ ਮਰੀਜ਼ ਦਾ ਪੂਰਾ ਨਾਮ, ਪਤਾ, ਸੰਪਰਕ ਨੰਬਰ, ਮੋਬਾਇਲ ਨੰਬਰ ਲਿਖਣੇ ਜ਼ਰੂਰੀ ਹਨ। ਸਵਾਈਨ ਫਲੂ ਸਬੰਧੀ ਪੂਰਾ ਧਿਆਨ ਰੱਖਿਆ ਜਾਵੇ। ਡਾ. ਵਿਕਰਮ ਅਸੀਜਾ ਨੇ ਨੈਸ਼ਨਲ ਆਇਓਡੀਨ ਪ੍ਰੋਗ੍ਰਾਮ ਸਬੰਧੀ ਸਪੈਸ਼ਲ ਸੈਂਪਲਿੰਗ ਸਰਵੇ ਬਾਰੇ ਜਾਣਕਾਰੀ ਦਿੱਤੀ। ਜ਼ਿਲਾ ਹੈਲਥ ਇੰਸਪੈਕਟਰ ਲਾਲ ਚੰਦ, ਭਗਵਾਨ ਦਾਸ, ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ, ਗੁਰਤੇਜ ਸਿੰਘ ਅਤੇ ਵਿਨੋਦ ਕੁਮਾਰ ਨੇ ਚੀਰਾ ਰਹਿਤ ਨਸ਼ਬੰਦੀ, ਕੋਟਪਾ ਐਕਟ-2003, ਤੰਬਾਕੂ ਮੁਕਤ ਪਿੰਡ, ਵਾਟਰ ਸੈਂਪਲਿੰਗ, ਆਈ.ਡੀ.ਐਸ.ਪੀ. ਰਿਪੋਰਟ ਕਰਨਾ, ਪੂਰਾ ਰਿਕਾਰਡ ਸਿਹਤ ਸੰਸਥਾ ਵਿਖੇ ਰੱਖਣ ਬਾਰੇ ਕਿਹਾ ਗਿਆ। ਸਾਲ 2018 ਦੌਰਾਨ ਨੈਸ਼ਨਲ ਪਲਸ ਪੋਲੀਓ ਰਾਉਂਡ ਨੂੰ ਕਾਮਯਾਬ  ਕਰਨ ਲਈ ਤਿਆਰੀਆਂ ਸ਼ੁਰੂ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਪਵਿੱਤਰ ਸਿੰਘ, ਗੁਰਸੇਵਕ ਸਿੰਘ, ਅੰਗਰੇਜ਼ ਸਿੰਘ ਤੇ ਸਮੂਹ ਪੈਰਾ ਮੈਡੀਕਲ ਸਟਾਫ਼ ਹਾਜਰ ਸੀ। 


Related News