ਪੰਜਾਬ ''ਚੋਂ ਅਜੇ ਨਹੀਂ ਜਾਵੇਗਾ ''ਮਾਨਸੂਨ'', ਜਾਣੋ ਮੌਸਮ ਵਿਭਾਗ ਦੀ ਤਾਜ਼ਾ Update

Monday, Sep 18, 2023 - 04:15 PM (IST)

ਪੰਜਾਬ ''ਚੋਂ ਅਜੇ ਨਹੀਂ ਜਾਵੇਗਾ ''ਮਾਨਸੂਨ'', ਜਾਣੋ ਮੌਸਮ ਵਿਭਾਗ ਦੀ ਤਾਜ਼ਾ Update

ਚੰਡੀਗੜ੍ਹ : ਪੰਜਾਬ 'ਚੋਂ ਅਜੇ ਮਾਨਸੂਨ ਦੀ ਵਿਦਾਈ ਨਹੀਂ ਹੋਵੇਗੀ। ਦਰਅਸਲ ਮੌਸਮ ਵਿਭਾਗ ਨੇ ਇਸ ਬਾਰੇ ਤਾਜ਼ਾ ਅਪਡੇਟ ਦਿੰਦਿਆਂ ਕਿਹਾ ਹੈ ਕਿ ਮਾਨਸੂਨ ਦਾ ਹਲਕਾ ਅਸਰ ਸਤੰਬਰ ਮਹੀਨੇ ਦੇ ਤੀਜ ਹਫ਼ਤੇ ਤੱਕ ਵੀ ਜਾਰੀ ਰਹਿਣ ਵਾਲਾ ਹੈ। ਇਸ ਨਾਲ ਜ਼ਿਆਦਾ ਮੀਂਹ ਦੀ ਤਾਂ ਉਮੀਦ ਨਹੀਂ ਹੈ ਪਰ ਬੱਦਲਵਾਈ ਅਤੇ ਕੁੱਝ ਥਾਵਾਂ 'ਤੇ ਹਲਕਾ ਮੀਂਹ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਹਾਈਕੋਰਟ 'ਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਕੀ ਹੈ ਕਾਰਨ

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ 'ਚੋਂ ਮਾਨਸੂਨ ਦੀ ਵਿਦਾਈ ਸਤੰਬਰ ਮਹੀਨੇ ਦੇ ਆਖ਼ਰੀ ਦਿਨਾਂ ਜਾਂ ਫਿਰ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਹੋ ਸਕਦੀ ਹੈ ਕਿਉਂਕਿ 25 ਸਤੰਬਰ ਤੱਕ ਮਾਨਸੂਨ ਦੇ ਬੱਦਲ ਛਾਏ ਰਹਿਣ ਅਤੇ ਇਸ ਦਾ ਹਲਕਾ ਅਸਰ ਦੇਖਣ ਨੂੰ ਮਿਲਦਾ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫ਼ਤਰ ਤੇ ਸਕੂਲ

ਪਿਛਲੇ 14 ਸਾਲਾਂ 'ਚ ਸੂਬੇ 'ਚੋਂ ਮਾਨਸੂਨ ਨੇ 4 ਵਾਰ ਅਕਤੂਬਰ ਮਹੀਨੇ ਵਿਦਾਈ ਲਈ ਹੈ। ਦੱਸਣਯੋਗ ਹੈ ਕਿ ਇਸ ਸਮੇਂ ਸੂਬੇ 'ਚ 1 ਜੂਨ ਤੋਂ 16 ਸਤੰਬਰ ਤੱਕ 367.2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 11 ਫ਼ੀਸਦੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਵੀ ਕੁੱਝ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News