ਅੰਮ੍ਰਿਤਸਰ ''ਚ 3 ਸਾਲਾ ਬੱਚੇ ''ਤੇ ਮਾਂ ਦਾ ਤਸ਼ੱਦਦ, ਰੂਹ ਕੰਬਾਅ ਦੇਵੇਗੀ ਇਹ ਵੀਡੀਓ

Sunday, Sep 13, 2020 - 06:46 PM (IST)

ਅੰਮ੍ਰਿਤਸਰ (ਸੁਮਿਤ, ਅਰੁਣ) : ਇਕ ਮਾਂ ਵਲੋਂ 3 ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਬੱਚੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਇਹ ਬੱਚਾ ਉਕਤ ਜਨਾਨੀ ਦੇ ਪਹਿਲੇ ਪਤੀ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚੇ ਦੇ ਪਿਤਾ ਨੇ ਜਿੱਥੇ ਉਸ ਦੀ ਦੂਸਰੀ ਪਤਨੀ ਦੇ ਪਹਿਲੇ ਬੱਚੇ ਨਾਲ ਕੀਤੇ ਜਾਣ ਵਾਲੀ ਕੁੱਟਮਾਰ ਦੀ ਵੀਡੀਓ ਵਾਇਰਲ ਕੀਤੀ, ਉਥੇ ਹੀ ਉਸ ਦੀ 3 ਮਹੀਨੇ ਦੀ ਗਰਭਵਤੀ ਦੂਜੀ ਪਤਨੀ ਦੇ ਪਰਿਵਾਰ ਨੇ ਪਤੀ ਜਗਜੀਤ ਸਿੰਘ ਖ਼ਿਲਾਫ਼ ਬੱਚੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਸ਼ਹੀਦ ਊਧਮ ਸਿੰਘ ਨਗਰ ਇਲਾਕੇ ਵਿਚ ਵਪਾਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੀ ਟੀਮ ਮੌਕੇ 'ਤੇ ਪੁੱਜ ਗਈ? 

ਇਹ ਵੀ ਪੜ੍ਹੋ :  ਹੌਲਦਾਰ ਨੇ ਜਨਾਨੀਆਂ ਨਾਲ ਮਿਲ ਬਣਾਈ ਗੈਂਗ, ਹੱਦ ਤਾਂ ਉਦੋ ਹੋ ਗਈ ਜਦੋਂ ਬਜ਼ੁਰਗ ਦੀ ਬਣਾਈ ਅਸ਼ਲੀਲ ਵੀਡੀਓ

ਬੱਚੇ ਦੀ ਮਾਸੀ ਮਨਮੀਤ ਕੌਰ ਨੇ ਬੱਚਾ 'ਤੇ ਬੁਰੀ ਤਰ੍ਹਾਂ ਤਸ਼ੱਦਦ ਢਾਹੁਣ ਨਾਲ ਬੱਚੇ ਦਾ ਜਬਾੜਾ ਟੁੱਟਣ ਅਤੇ ਰੀੜ ਦੀ ਹੱਡੀ ਨੁਕਸਾਨਣ ਦਾ ਦੋਸ਼ ਲਗਾਇਆ। ਦੋਵਾਂ ਧਿਰਾਂ ਵਲੋਂ ਇਕ ਦੂਜੇ 'ਤੇ ਬੱਚੇ ਨਾਲ ਕੁੱਟਾਰ ਕਰਨ ਦੇ ਦੋਸ਼ ਲਗਾਏ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ :  ਅਕਾਲੀ ਨੇਤਾ ਵਲਟੋਹਾ ਬਾਰੇ ਨਵਜੋਤ ਸਿੱਧੂ ਦੇ ਟਵੀਟ ਨੇ ਛੇੜੀ ਨਵੀਂ ਚਰਚਾ

ਕੀ ਕਹਿਣਾ ਹੈ ਕੁੱਟਮਾਰ ਕਰਨ ਵਾਲੀ ਮਾਂ ਦਾ
ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਈ ਬੱਚੇ ਦੀ ਮਾਂ ਨੇ ਬੱਚੇ ਦੇ ਪਿਤਾ ਤੇ ਆਪਣੇ ਪਤੀ 'ਤੇ ਨਸ਼ਾ ਕਰਨ ਦੇ ਦੋਸ਼ ਲਗਾਏ ਹਨ। ਉਕਤ ਦਾ ਕਹਿਣਆ ਹੈ ਕਿ ਉਸ ਦਾ ਪਤੀ ਨਸ਼ਾ ਕਰਦਾ ਹੈ ਅਤੇ ਬੱਚੇ ਨੂੰ ਅਤੇ ਉਸ ਨੂੰ ਵੀ ਨਸ਼ਾ ਪਿਲਾਉਂਦਾ ਸੀ। ਬੀਬੀ ਨੇ ਕਿਹਾ ਕਿ ਉਹ ਗਰਭਵਤੀ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਨਣ ਵਾਲੀ ਹੈ ਤਾਂ ਉਸ ਦੇ ਪਤੀ ਦਾ ਵਤੀਰਾ ਬਦਲ ਗਿਆ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਵੀਡੀਓ ਵਿਚ ਵਧਾਅ ਚੜ੍ਹਾਅ ਕੇ ਵਿਖਾਇਆ ਗਿਆ ਹੈ, ਉਸ ਤਰ੍ਹਾਂ ਉਸ ਨੇ ਬੱਚੇ ਦੀ ਕੁੱਟਮਾਰ ਨਹੀਂ ਕੀਤੀ ਹੈ। ਉਕਤ ਬੀਬੀ ਦਾ ਕਹਿਣਾ ਹੈ ਕਿ ਇਹ ਵੀਡੀਓ ਵੀ ਦੋ ਮਹੀਨੇ ਪਹਿਲਾਂ ਦਾ ਹੈ, ਫਿਰ ਬੱਚੇ ਦੇ ਪਿਤਾ ਵਲੋਂ ਬੱਚੇ ਦਾ ਇਲਾਜ ਕਿਉਂ ਨਹੀਂ ਕਰਵਾਇਆ ਗਿਆ।

ਇਹ ਵੀ ਪੜ੍ਹੋ :  ਕਾਂਗਰਸ ਦੇ ਫੇਰਬਦਲ ਨੇ ਬਦਲੇ ਪੰਜਾਬ ਕਾਂਗਰਸ ਦੇ ਹਾਲਾਤ, ਸਿੱਧੂ 'ਤੇ ਸਸਪੈਂਸ ਫਿਰ ਬਰਕਰਾਰ


author

Gurminder Singh

Content Editor

Related News