ਪਿਓ ਨੇ ਘਰ ਗਿਰਵੀ ਰੱਖ ਕੇ ਕੀਤਾ ਸੀ ਧੀ ਦਾ ਵਿਆਹ, ਪਤੀ ਨੇ ਕੀਤਾ ਅਜਿਹਾ ਕਾਰਾ

10/22/2019 11:11:01 AM

ਮੋਗਾ—ਐੱਨ.ਆਰ.ਆਈ. ਪਤੀ ਵਲੋਂ ਪਤਨੀ ਨੂੰ ਵੀਡੀਓ ਕਾਲ ਕਰਕੇ ਨੰਗਾ ਹੋਣ ਦਾ ਦਬਾਅ ਬਣਾ ਕੇ ਸਕਰੀਨ ਸ਼ਾਰਟ ਲੈ ਕੇ ਬਲੈਕਮੇਲ ਕਰਨ ਦੇ ਮਾਮਲੇ 'ਚ ਦੋਸ਼ੀ ਪਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸ਼ਿਕਾਇਤ ਦੇ ਸਾਢੇ 3 ਮਹੀਨੇ ਬਾਅਦ ਦੋਸ਼ੀ ਪਤੀ ਜਰਨੈਲ ਸਿੰਘ ਅਤੇ ਸਹੁਰਾ ਹਰਮੇਲ ਸਿੰਘ ਨਿਵਾਸੀ ਬਿਜਨਲ ਜਗਰਾਓ ਦੇ ਖਿਲਾਫ ਦਾਜ ਲਈ ਤੰਗ ਕਰਕੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਸੀ। ਪੁਲਸ ਨੇ ਇਕ ਹਫਤਾ ਪਹਿਲਾਂ ਪੁਰਤਗਾਲ ਤੋਂ ਵਾਪਸ ਆਏ ਪਤੀ ਜਰਨੈਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸਹੁਰਾ ਅਜੇ ਵੀ ਫਰਾਰ ਹੈ।

ਪਿਓ ਨੇ ਘਰ ਗਿਰਵੀ ਰੱਖ ਕੇ ਕੀਤਾ ਸੀ ਆਪਣੀ ਧੀ ਦਾ ਵਿਆਹ
ਮੋਗਾ ਦੇ ਬੇਅੰਤ ਨਗਰ ਨਿਵਾਸੀ ਰਮਨਦੀਪ ਕੌਰ ਨੇ ਐੱਸ.ਐੱਸ.ਪੀ. ਮੋਗਾ ਨੂੰ 2 ਜੁਲਾਈ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ 11 ਫਰਵਰੀ, 2018 ਨੂੰ ਜਗਰਾਓ ਦੇ ਪਿੰਡ ਬਿਨਜਲ 'ਚ ਜਰਨੈਲ ਦੇ ਨਾਲ ਉਸ ਦਾ ਵਿਆਹ ਹੋਇਆ ਸੀ। ਪਤੀ ਪੁਰਤਗਾਲ 'ਚ ਕੰਮ ਕਰਦਾ ਸੀ। ਪੇਕੇ ਪਰਿਵਾਰ ਨੇ ਵਿਆਹ 'ਤੇ 20 ਲੱਖ ਖਰਚ ਕੀਤੇ ਸਨ। ਪਿਤਾ ਬਲਦੇਵ ਸਿੰਘ ਨੇ ਵਿਆਹ ਤੋਂ ਇਕ ਮਹੀਨਾ ਪਹਿਲਾਂ ਮਕਾਨ ਦੀ ਰਜਿਸਟਰੀ ਬੈਂਕ 'ਚ ਰੱਖ ਕੇ 10 ਲੱਖ ਦਾ ਲੋਨ ਲਿਆ ਸੀ। ਵਿਆਹ ਦੇ ਬਾਅਦ ਸਹੁਰੇ ਵਾਲੇ ਉਸ ਕੋਲੋਂ ਗੱਡੀ ਦੀ ਮੰਗ ਕਰਨ ਲੱਗੇ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਪੁਰਤਗਾਲ ਜਾ ਕੇ ਉਸ ਨੂੰ ਫੋਨ 'ਤੇ ਵੀਡੀਓ ਕਾਲ ਕਰਦਾ ਸੀ। ਇਕ ਦਿਨ ਕਾਲ ਦੇ ਦੌਰਾਨ ਉਸ ਨੇ ਕੱਪੜੇ ਉਤਰਵਾਏ ਅਤੇ ਨੰਗੀ ਫੋਟੋ ਦਾ ਸਕਰੀਨ ਸ਼ਾਟ ਲੈ ਲਿਆ। ਬਾਅਦ 'ਚ ਬਲੈਕਮੇਲ ਕਰਨ ਲੱਗਾ। ਜਦੋਂ ਉਸ ਦੀ ਮੰਗ ਪੂਰੀ ਨਾ ਹੋਈ ਤਾਂ ਉਸ ਨੇ ਫੋਟੋ ਪਰਿਵਾਰ ਵਾਲਿਆਂ ਨੂੰ ਭੇਜ ਦਿੱਤੀ। ਜਦਕਿ ਉਸ ਇੰਗਲੈਂਡ 'ਚ ਰਹਿਣ ਵਾਲੀ ਵੱਡੇ ਭਰਾ ਦੀ ਪਤਨੀ ਦੇ ਨਾਲ ਗੈਰ-ਕਾਨੂੰਨੀ ਸਬੰਧ ਸਨ। ਇਸ ਲਈ ਉਹ ਅਜਿਹਾ ਕਰ ਰਿਹਾ ਸੀ ਅਤੇ ਸਹੁਰਾ ਉਸ ਦਾ ਸਾਥ ਦੇ ਰਿਹਾ ਸੀ।


Shyna

Content Editor

Related News