ਲਾਵਾਰਿਸ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਆਰੰਭ

04/21/2019 4:24:45 AM

ਮੋਗਾ (ਸੰਦੀਪ)-ਸਾਲ 2017-18 ਦੌਰਾਨ ਜ਼ਿਲੇ ਅੰਦਰ ਨਹਿਰਾਂ, ਰੇਲਵੇ ਲਾਈਨਾਂ ਆਦਿ ਤੋਂ ਮਿਲਿਆਂ 22 ਲਾਵਾਰਿਸ ਮ੍ਰਿਤਕ ਾਂ ਦੀ ਆਤਮਿਕ ਸ਼ਾਂਤੀ ਲਈ ਸਮਾਜ ਸੇਵਾ ਸੋਸਾਇਟੀ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਹਨ। ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਾਲ 2017-18 ਦੌਰਾਨ ਜ਼ਿਲੇ ਦੇ ਵੱਖ-ਵੱਖ ਥਾਵਾਂ ਜਿਵੇਂ ਨਹਿਰਾਂ, ਰੇਲਵੇ ਲਾਈਨਾਂ ਆਦਿ ਤੋਂ ਮਿਲੀਆਂ 22 ਲਾਵਾਰਿਸ ਮ੍ਰਿਤਕ ਦੇਹਾਂ ਦੀ ਆਤਮਿਕ ਸ਼ਾਂਤੀ ਲਈ ਸਮਾਜ ਸੇਵਾ ਸੋਸਾਇਟੀ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦੁਸਾਂਝ ਰੋਡ ਮੋਗਾ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ 28 ਅਪ੍ਰੈਲ ਨੂੰ ਪਾਏ ਜਾਣਗੇ। ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਡਾ. ਰਵੀ ਨੰਦਨ, ਗੁਰਨਾਮ ਸਿੰਘ ਗਾਮਾ, ਬਲਜੀਤ ਸਿੰਘ ਚਾਨੀ, ਜਸਪ੍ਰੀਤ ਕਲਸੀ, ਸੰਜੀਵ ਅਰੋਡ਼ਾ ਆਦਿ ਸੇਵਾਦਾਰ ਹਾਜ਼ਰ ਸਨ।

Related News