ਤੇਜ ਹਨੇਰੀ ਨੇ ਕੀਤਾ ਲੱਖਾਂ ਦਾ ਨੁਕਸਾਨ
Friday, Apr 19, 2019 - 09:21 AM (IST)

ਮੋਗਾ (ਛਾਬਡ਼ਾ)-ਬੀਤੀ ਰਾਤ ਆਈ ਤੇਜ ਹਨੇਰੀ ਨਾਲ ਸ਼ਹਿਰ ਦੇ ਕੋਹਿਨੂਰ ਰਾਈਸ ਮਿੱਲ ਦੇ ਸ਼ੈਡ ਟੁੱਟਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੈਲਰ ਦੇ ਕਰਮਚਾਰੀਆਂ ਨੇ ਕਿਹਾ ਕਿ ਬੀਤੀ ਰਾਤ ਆਈ ਤੇਜ ਹਨੇਰੀ ਦੇ ਚੱਲਦੇ ਸ਼ੈਲਰ ਦਾ ਮੁੱਖ ਸ਼ੈੱਡ ਟੁੱਟ ਗਿਆ ਅਤੇ ਬਾਕੀ ਬਚਦਾ ਹਿੱਸਾ ਵੀ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਕਰੀਬ ਸਾਢੇ ਚਾਰ ਲੱਖ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ੈੱਡ ਦੇ ਹੇਠਾਂ ਪਏ ਕਈ ਚੌਲਾਂ ਦੇ ਗੱਟੇ ਵੀ ਖਰਾਬ ਹੋ ਗਏ।