ਪੈਰੇਂਟਸ ਟੀਚਰ ਮੀਟ ਦਾ ਆਯੋਜਨ
Thursday, Apr 18, 2019 - 03:57 AM (IST)

ਮੋਗਾ (ਗੋਪੀ ਰਾਊਕੇ)-ਜਵਾਹਰ ਨਗਰ ਗਲੀ ਨੰਬਰ 3 ਸਥਿਤ ਐੱਸ. ਡੀ. ਕਾਲਜ ਫਾਰ ਵੂਮੈਨ ਮੋਗਾ ’ਚ ਹਿਸਟਰੀ ਵਿਭਾਗ ਦੇ ਪ੍ਰਧਾਨ ਡਾ. ਬਲਜੀਤ ਕੌਰ ਅਤੇ ਪੰਜਾਬੀ ਵਿਭਾਗ ਦੇ ਊਸ਼ਾ ਰਾਣੀ ਦੀ ਅਗਵਾਈ ’ਚ ਮਾਤਾ-ਪਿਤਾ ਅਤੇ ਅਧਿਆਪਕਾਵਾਂ ਵਿਚਕਾਰ ਮਿਲਣੀ ਸਮਾਰੋਹ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਕਾਰਜਕਾਰੀ ਪ੍ਰਿੰਸੀਪਲ ਡਾ. ਪਲਵਿੰਦਰ ਕੌਰ ਨੇ ਕੀਤੀ। ਇਸ ਮੌਕੇ ਬੀ. ਏ. ਅਤੇ ਬੀ. ਐੱਸ. ਸੀ. (ਫੈਸ਼ਨ ਡਿਜ਼ਾਈਨਿੰਗ) ਦੂਜੇ ਸਮੈਸਟਰ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੂੰ ਅਰਥ ਸ਼ਾਸਤਰ ਦੀ ਪ੍ਰਧਾਨ ਰਮਨ ਬਾਲਾ, ਹਿੰਦੀ ਵਿਭਾਗ ਦੀ ਪ੍ਰਧਾਨ ਡਾ. ਕੰਚਨ ਗੋਇਲ, ਅੰਗਰੇਜੀ ਵਿਭਾਗ ਦੀ ਪ੍ਰਧਾਨ ਡਾ. ਸਾਕਸ਼ੀ ਸ਼ਰਮਾ ਤੋਂ ਆਪਣੇ ਬੱਚਿਆਂ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਾਪਿਆਂ ਨਾਲ ਮਿਲਣੀ ਕਰਨ ਦਾ ਮੁੱਖ ਉਦੇਸ਼ ਬੱਚਿਆਂ ਦੇ ਆਉਣ ਵਾਲੇ ਸਾਲਾਨਾ ਪੇਪਰਾਂ ਦੇ ਸਬੰਧ ’ਚ ਹੈ, ਜਿਸ ਨਾਲ ਬੱੱਚੇ ਕਾਲਜ ’ਚ ਹੋਏ ਹਾਊਸ ਟੈਸਟ ’ਚ ਰਹੀ ਘਾਟ ਨੂੰ ਪੂਰਾ ਕਰਨਗੇ ਅਤੇ ਚੰਗੇ ਨੰਬਰ ਲੈ ਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨਗੇ। ਪੰਜਾਬੀ ਵਿਭਾਗ ਦੀ ਮੈਡਮ ਸੰਦੀਪ ਕੌਰ ਅਤੇ ਫੈਸ਼ਨ ਡਿਜ਼ਾਇਨਿੰਗ ਦੀ ਮੈਡਮ ਜੋਤੀ ਨੇ ਆਏ ਹੋਏ ਮਾਪਿਆਂ ਦਾ ਕਾਲਜ ’ਚ ਪਹੁੰਚਣ ਲਈ ਧੰਨਵਾਦ ਕੀਤਾ। ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਹਾਜ਼ਰੀ ਬਾਰੇ ਵੀ ਜਾਣੂ ਕਰਵਾਇਆ। ਕਾਰਜਕਾਰੀ ਪ੍ਰਿੰਸੀਪਲ ਡਾ. ਪਲਵਿੰਦਰ ਕੌਰ ਨੇ ਆਪਣੇ ਸਾਥੀ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।