ਭਗਵਾਨ ਮਹਾਵੀਰ ਜਯੰਤੀ ’ਤੇ ਧਾਰਮਕ ਸਮਾਗਮ

Thursday, Apr 18, 2019 - 03:57 AM (IST)

ਭਗਵਾਨ ਮਹਾਵੀਰ ਜਯੰਤੀ ’ਤੇ ਧਾਰਮਕ ਸਮਾਗਮ
ਮੋਗਾ (ਰਾਕੇਸ਼)-ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ’ਚ ਅੱਜ ਮਹਾਵੀਰ ਜਯੰਤੀ ’ਤੇ ਧਾਰਮਕ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ ਬਾਂਸਲ ਤੇ ਕਮੇਟੀ ਮੈਂਬਰਾਂ ਨੇ ਭਗਵਾਨ ਮਹਾਵੀਰ ਦੀ ਤਸਵੀਰ ’ਤੇ ਸ਼ਰਧਾਂਜਲੀ ਅਰਪਿਤ ਕਰ ਕੇ ਕੀਤੀ। ਉਨ੍ਹਾਂ ਸਾਰਿਆਂ ਨੂੰ ਭਗਵਾਨ ਮਹਾਵੀਰ ਜਯੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਿੰਸੀਪਲ ਸੁਰਜੀਤ ਕੌਰ ਬਰਾਡ਼ ਨੇ ਸਾਰਿਆਂ ਨੂੰ ਬਡ਼ੇ ਹੀ ਸਨਮਾਨ ਅਤੇ ਉਨ੍ਹਾਂ ਦੇ ਦੇ ਦਿਖਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਭਗਵਾਨ ਮਹਾਵੀਰ ਨੇ ਸੱਚਾਈ ਤੇ ਅਹਿੰਸਾ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਸਾਨੂੰ ਉਨ੍ਹਾਂ ਵੱਲੋਂ ਦਿਖਾਏ ਗਏ ਰਸਤੇ ’ਤੇ ਚੱਲਣਾ ਚਾਹੀਦਾ ਹੈ। ਇਸ ਸਮੇਂ ਪ੍ਰਿੰਸੀਪਲ ਸੁਰਜੀਤ ਬਰਾਡ਼, ਪਵਨਦੀਪ ਸਿੰਘ, ਸੁਪਰਵਾਈਜ਼ਰ ਮੈਡਮ ਸੰਤੋਸ਼, ਰਮਨਦੀਪ ਕੌਰ, ਪ੍ਰਭਜੀਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related News