ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ’ਤੇ ਵਿਚਾਰ-ਚਰਚਾ
Saturday, Apr 06, 2019 - 04:16 AM (IST)

ਮੋਗਾ (ਆਜ਼ਾਦ)- ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਤੇ ਥਾਣਾ ਸਾਂਝ ਕੇਂਦਰ ਸਿਟੀ ਮੋਗਾ ਦੀ ਮਹੀਨਾਵਾਰ ਮੀਟਿੰਗ ਪਰਮਜੀਤ ਸਿੰਘ ਡੀ.ਐੱਸ.ਪੀ. ਸਿਟੀ ਮੋਗਾ ਦੀ ਪ੍ਰਧਾਨਗੀ ਹੇਠ ਦਫ਼ਤਰ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਵਿਖੇ ਹੋਈ, ਜਿਸ ਵਿਚ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਦੇ ਕਮੇਟੀ ਮੈਂਬਰਾਂ ਨੇ ਭਾਗ ਲਿਆ ਅਤੇ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਦੇ ਇੰਚਾਰਜ ਐੱਸ.ਆਈ. ਹਰਜੀਤ ਸਿੰਘ ਵੱਲੋਂ ਹਾਜ਼ਰ ਸਾਰੇ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਮਾਰਚ 2019 ’ਚ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਗਈਆਂ ਸੁਵਿਧਾਵਾਂ, ਆਮਦਨ ਅਤੇ ਹੋਏ ਖਰਚ ਸਬੰਧੀ ਚੰਗੀ ਤਰ੍ਹਾਂ ਘੋਖ ਕੀਤੀ ਗਈ ਅਤੇ ਦੱਸਿਆ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਨੇ ਮਾਰਚ ਵਿਚ 857 ਸੁਵਿਧਾਵਾਂ ਅਤੇ ਥਾਣਾ ਸਾਂਝ ਕੇਂਦਰ ਸਿਟੀ ਵੱਲੋਂ 771 ਸੁਵਿਧਾਵਾਂ ਦਿੱਤੀਆਂ ਗਈਆਂ। ਕਮੇਟੀ ਵੱਲੋਂ ਸਾਂਝ ਕੇਂਦਰ ਦੀ ਈਮਾਨਦਾਰੀ ਅਤੇ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਗਈ। ਇਸ ਦੌਰਾਨ ਹਾਜ਼ਰ ਸਾਰੇ ਕਮੇਟੀ ਮੈਂਬਰਾਂ ਨੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ-ਚਰਚਾ ਕੀਤੀ ਤੇ ਕੁਝ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਕੀਤਾ। ਇਸ ਸਮੇਂ ਮਾਣਯੋਗ ਪਰਮਜੀਤ ਸਿੰਘ ਡੀ.ਐੱਸ.ਪੀ. ਸਿਟੀ ਮੋਗਾ , ਇੰਸਪੈਕਟਰ ਜਗਤਾਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਮੋਗਾ, ਐੱਸ.ਆਈ. ਹਰਜੀਤ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ, ਏ.ਐੱਸ.ਆਈ. ਬਲਵੀਰ ਸਿੰਘ ਇੰਚਾਰਜ ਥਾਣਾ ਸਾਂਝ ਕੇਂਦਰ ਸਿਟੀ ਮੋਗਾ, ਡਾ.ਸੁਰਜੀਤ ਦੌਧਰ, ਨਰਿੰਦਰ ਸਿੰਘ, ਕੁਲ਼ਦੀਪ ਸਿੰਘ, ਐੱਸ.ਕੇ. ਬਾਂਸਲ, ਨਰੇਸ਼ ਬੋਹਤ, ਸੁਭਾਸ਼ ਨਾਗਪਾਲ, ਡਾ. ਦੀਪਕ ਕੋਛਡ਼, ਜਸਵਿੰਦਰ ਕੁਮਾਰ ਸ਼ਰਮਾ, ਰਛਪਾਲ ਸਿੰਘ, ਮਨਜੀਤ ਸਿੰਘ ਧੰਮੂ, ਨਰੇਸ਼ ਬੋਹਤ ਕਮੇਟੀ ਮੈਂਬਰਾਂ ਤੇ ਸਾਂਝ ਸਟਾਫ ਹਾਜ਼ਰ ਸੀ।