ਗਣਿਤ ਵਿਸ਼ੇ ਸਬੰਧੀ ਸੈਮੀਨਾਰ ਦਾ ਆਯੋਜਨ
Friday, Mar 29, 2019 - 04:34 AM (IST)

ਮੋਗਾ (ਬਾਵਾ/ਜਗਸੀਰ)-ਮੀਰੀ-ਪੀਰੀ ਸੰਸਥਾ ਕੁੱਸਾ ਵਿਖੇ ਸੰਸਥਾ ਦੇ ਚੇਅਰਮੈਨ ਪ੍ਰਵਾਸੀ ਭਾਰਤੀ ਜਗਜੀਤ ਸਿੰਘ ਯੂ. ਐੱਸ. ਏ. ਅਤੇ ਚੇਅਰਪਰਸਨ ਸੁਖਦੀਪ ਕੌਰ ਯੂ. ਐੱਸ. ਏ. ਦੀ ਅਗਵਾਈ ’ਚ ਗਣਿਤ ਵਿਸ਼ੇ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ’ਚ ਉੱਘੇ ਗਣਿਤਕਾਰ ਜੇ. ਪੀ. ਮਹਿੰਦਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਆਪਣੇ ਜੀਵਨ ਤੇ ਸਫਲਤਾਵਾਂ ਬਾਰੇ ਚਾਨਣਾ ਪਾਇਆ ਅਤੇ ਅਧਿਆਪਕ ਵਰਗ ਨੂੰ ਗਣਿਤ ਵਿਸ਼ੇ ਨੂੰ ਸਰਲ ਤਰੀਕੇ ਨਾਲ ਪਡ਼ਾਉਣ ਦੇ ਨੁਕਤੇ ਦੱਸੇ। ਉਨ੍ਹਾਂ ਕਿਹਾ ਕਿ ਅੱਜ ਦੇ ਯੁਗ ’ਚ ਅਧਿਆਪਕ ਵਰਗ ਨੂੰ ਪਡ਼ਾਉਣ ਦੇ ਨਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਿਰੋਲ ਪੇਂਡੂ ਖੇਤਰ ’ਚ ਇਹ ਸੰਸਥਾ ਅਤਿ ਆਧੁਨਿਕ ਤਰੀਕੇ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਰੋਸ਼ਨ ਕਰ ਰਹੀ ਹੈ, ਜਿਸ ਲਈ ਪ੍ਰਵਾਸੀ ਭਾਰਤੀ ਜਗਜੀਤ ਸਿੰਘ ਯੂ. ਐੱਸ. ਏ. ਅਤੇ ਚੇਅਰਪਰਸਨ ਸੁਖਦੀਪ ਕੌਰ ਯੂ. ਐੱਸ. ਏ. ਵਧਾਈ ਦੇ ਪਾਤਰ ਹਨ। ਉਨ੍ਹਾਂ ਸਕੂਲ ’ਚ ਨਵੀਂ ਬਣੀ ਮੈਂਥ ਲੈਬ ਦਾ ਵੀ ਨਿਰੀਖਣ ਕੀਤਾ। ਇਸ ਸਮੇਂ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਧਿਆਪਕ ਵਰਗ ਨੂੰ ਸੈਮੀਨਾਰ ਦੌਰਾਨ ਦਰਸਾਏ ਨੁਕਤੇ ਅਪਣਾਉਣ ਦੀ ਲੋਡ਼ ’ਤੇ ਜ਼ੋਰ ਦਿੱਤਾ। ਇਸ ਸਮੇਂ ਵਾਇਸ ਪ੍ਰਿੰਸੀਪਲ ਕਸ਼ਮੀਰ ਸਿੰਘ, ਮੈਨੇਜਰ ਚਮਕੌਰ ਸਿੰਘ, ਕੋ-ਆਰਡੀਨੇਟਰ ਰਮਨਦੀਪ ਕੌਰ, ਗਣਿਤ ਵਿਭਾਗ ਦੇ ਮੁਖੀ ਪੰਕਜ ਕਪਿਲ, ਪਰਵਿੰਦਰ ਕੁਮਾਰ, ਹਰਦੀਪ ਸਿੰਘ, ਨਿਰਮਲ ਸਿੰਘ ਖਾਲਸਾ ਆਦਿ ਹਾਜ਼ਰ ਸਨ।