ਐਕਸਪਰਟ ਇਮੀਗ੍ਰੇਸ਼ਨ ਨੇ ਨਵੀਂ ਬ੍ਰਾਂਚ ਦਾ ਕੀਤਾ ਉਦਘਾਟਨ
Friday, Mar 29, 2019 - 04:33 AM (IST)

ਮੋਗਾ (ਰਾਕੇਸ਼, ਬੀ. ਐੱਨ. 576/3)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਐਕਸਪਰਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸ ਸਿਵਲ ਲਾਇਨ ਮੋਗਾ ਨੇ ਬਾਘਾ ਪੁਰਾਣਾ ਵਿਖੇ ਨਵੀਂ ਬ੍ਰਾਂਚ ਖੋਲਣ ਦਾ ਉਦਘਾਟਨ ਕੀਤਾ ਗਿਆ, ਇਹ ਬ੍ਰਾਂਚ ਸ਼ਿਵ ਮੰਦਰ ਦੇ ਨਜ਼ਦੀਕ ਇਲਾਹਾਬਾਦ ਬੈਂਕ ਦੇ ਉਪਰ ਮੋਗਾ ਰੋਡ ਬਾਘਾ ਪੁਰਾਣਾ ਵਿਖੇ ਖੋਲ੍ਹਿਆ ਗਿਆ। ਇਸ ਮੌਕੇ ਹੈੱਡ ਆਫਿਸ ਦੇ ਐੱਮ. ਡੀ. ਦੀਪਕ ਕੁਮਾਰ ਕੋਡ਼ਾ ਅਤੇ ਸੀ. ਈ. ਓ. ਰਮਨਦੀਪ ਅਗਰਵਾਲ ਨੇ ਉਦਘਾਟਨ ਕੀਤਾ। ਬਾਘਾ ਪੁਰਾਣਾ ਆਫਿਸ ਦੇ ਹੈੱਡ ਦੇਵਾਸ਼ ਗੋਇਲ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਐਕਸਪਰਟ ਇਮੀਗ੍ਰੇਸ਼ਨ ਦੀ ਸਾਰੀ ਟੀਮ ਨੇ ਇਸ ਖੁਸ਼ੀ ’ਚ ਸ਼ਾਮਲ ਹੋ ਕੇ ਦੇਵਾਸ਼ ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।