ਕਾਂਗਰਸੀ ਆਗੂ ਰਾਜੂ ਲੰਢੇਕੇ ਨਾਲ ਵੱਖ-ਵੱਖ ਸ਼ਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
Friday, Mar 29, 2019 - 04:33 AM (IST)

ਮੋਗਾ (ਗੋਪੀ ਰਾਊਕੇ)-ਸੀਨੀਅਰ ਕਾਂਗਰਸੀ ਆਗੂ ਤੇ ਸਮਾਜਕ ਕਾਰਜ਼ਾ ’ਚ ਵੱਧ ਚਡ਼੍ਹ ਕੇ ਹਿੱਸਾ ਲੈਣ ਵਾਲੇ ਰਵਿੰਦਰ ਸਿੰਘ ਰਾਜੂ ਲੰਢੇਕੇ ਅਤੇ ਨਾਮੀ ਟਰਾਂਸਪੋਟਰ ਕੁਲਵਿੰਦਰ ਸਿੰਘ ਮੱਖਣ ਦੇ ਮਾਤਾ ਸੁਖਦੇਵ ਕੌਰ ਪਤਨੀ ਸਵਰਗੀ ਪ੍ਰੀਤਮ ਸਿੰਘ ਜੋ ਪਿਛਲੇ ਦਿਨੀਂ ਸਦੀਵੀਂ ਵਿਛੋਡ਼ਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਇਸ ਦੁੱਖ ਦੀ ਘਡ਼ੀ ’ਚ ਪਰਿਵਾਰ ਨਾਲ ਸ਼ਹਿਰੀ ਕਾਂਗਰਸ ਦੇ ਜ਼ਿਲਾ ਪ੍ਰਧਾਨ ਵਿਨੋਦ ਬਾਂਸਲ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾਡ਼, ਐਡਵੋਕੇਟ ਰਮੇਸ਼ ਗਰੋਵਰ, ਜਨਰਲ ਸਕੱਤਰ ਕਾਂਗਰਸ ਇੰਦਰਜੀਤ ਸਿੰਘ ਬੀਡ਼ ਚਡ਼ਿੱਕ, ਪ੍ਰਧਾਨ ਉਪਿੰਦਰ ਗਿੱਲ, ਸਾਬਕਾ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਜਸਵੰਤ ਸਿੰਘ ਮਹਿਣਾ, ਮਾਸਟਰ ਹਾਕਮ ਸਿੰਘ ਧਾਲੀਵਾਲ, ਸਾਬਕਾ ਸਰਪੰਚ ਹਰਬੰਸ ਸਿੰਘ ਧੱਲੇਕੇ, ਠੇਕੇਦਾਰ ਰਾਮ ਜੀ, ਕਾਲਾ ਗਿੱਲ ਮੋਗਾ, ਮਾਸਟਰ ਸਰਬਜੀਤ ਸਿੰਘ ਸਿੱਧੂ, ਮੁਖਤਿਆਰ ਸਿੰਘ ਐੱਸ. ਪੀ. ਮਾਨਸਾ, ਜਸਪ੍ਰੀਤ ਸਿੰਘ, ਵਿੱਕੀ ਸਰਪੰਚ ਸੰਤ ਨਗਰ, ਹਰੀ ਸਿੰਘ, ਹਰਬੰਸ ਸਿੰਘ ਰੂਬੀ ਮਹਿਣਾ, ਪਰਮਜੀਤ ਸਿੰਘ ਦੌਧਰ ਨੈਸਲੇ, ਸਰਪੰਚ ਰਿੰਪੀ ਖੋਸਾ, ਮਹਿਤਾ ਠੇਕੇਦਾਰ, ਅਵਨੀਸ਼ ਠਾਕੁਰ, ਭਾਰਤ ਭੂਸ਼ਣ, ਬੂਟਾ ਗਿੱਲ ਕੈਨੇਡੀਅਨ, ਅੰਗਰੇਜ ਸਿੰਘ ਸਮਰਾ ਸਾਬਕਾ ਸਰਪੰਚ, ਬਲਵਿੰਦਰ ਗਿੱਲ, ਅਵਤਾਰ ਤਾਰੀ ਚਡ਼ਿੱਕ, ਬਿੱਟੂ ਮੋਗਾ ਤੋਂ ਇਲਾਵਾ ਵੱਖ-ਵੱਖ ਰਾਜਸੀ, ਸਮਾਜਕ ਅਤੇ ਧਾਰਮਕ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।