ਵੋਟਰ ਪ੍ਰਣ ਪ੍ਰਤੀ ਸਮਾਗਮ ਕਰਵਾਇਆ

Thursday, Mar 28, 2019 - 03:28 AM (IST)

ਵੋਟਰ ਪ੍ਰਣ ਪ੍ਰਤੀ ਸਮਾਗਮ ਕਰਵਾਇਆ
ਮੋਗਾ (ਗੋਪੀ ਰਾਊਕੇ)-ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸਟੀਚਿਊਸ਼ਨਜ਼ ਮੋਗਾ ਦੇ ਵਿਦਿਆਰਥੀਆਂ ਦੁਆਰਾ ਸਵੀਪ ਸਰਗਰਮੀ ਤਹਿਤ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਮੁੱਖ ਵਿਸ਼ਾ ਵਿਦਿਆਰਥੀਆਂ ਨੂੰ ਆਪਣੀ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਭਾਰਤ ਚੌਣ ਕਮੀਸ਼ਨ ਵੱਲੋਂ ਸੁਸ਼ੀਲ ਕੁਮਾਰ ਅਤੇ ਡਾ. ਅਜੀਤਪਾਲ ਸਿੰਘ ਵਿਦਿਆਰਥੀਆਂ ਨੂੰ ਈ. ਵੀ. ਐੱਮ. ਮਸ਼ੀਨ ਦੀ ਵਰਤੋਂ ਕਰ ਕੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ, ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਉਪਰੰਤ ਵਿਦਿਆਰਥੀਆਂ ਦੁਆਰਾ ਆਪਣੇ ਵੋਟ ਦੀ ਵਰਤੋਂ ਠੀਕ ਢੰਗ ਨਾਲ ਕਰਨ ਦਾ ਪ੍ਰਣ ਲਿਆ ਗਿਆ। ਇਹ ਵੋਟਰ ਪ੍ਰਣ ਅਦਾ ਕਰਨ ਦੀ ਰਸਮ ਮਕੈਨੀਕਲ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਸਤਵੰਤ ਸਿੰਘ ਅਤੇ ਅਪਲਾਈਡ ਸਾਇੰਸ ਵਿਭਾਗ ਦੀ ਮੁੱਖੀ ਮੈਡਮ ਕਿਰਨ ਬਾਂਸਲ ਦੀ ਦੇਖ-ਰੇਖ ’ਚ ਕਰਵਾਇਆ ਗਿਆ। ਕਾਲਜ ਦੇ ਚੇਅਰਮੈਨ ਡਾ. ਜ਼ੋਰਾ ਸਿੰਘ, ਪ੍ਰਧਾਨ ਅਸ਼ੋਕ ਗੁਪਤਾ, ਡਾਇਰੈਕਟਰ ਦਵਿੰਦਰਪਾਲ ਸਿੰਘ, ਡਾਇਰੈਕਟਰ ਗੌਰਵ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਅਤੇ ਡੀਨ ਅਕੈਡਮਿਕ ਮੈਡਮ ਪ੍ਰੀਤੀ ਸ਼ਰਮਾ ਨੇ 18 ਸਾਲ ਤੋਂ ਉੱਪਰ ਵਿਦਿਆਰਥੀਆਂ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ।

Related News