ਰੋਬੋਟਿਕ ਲੈਬ ਬਾਰੇ ਬੱਚਿਆਂ ਨੂੰ ਕਰਵਾਇਆ ਜਾਣੂ
Thursday, Mar 28, 2019 - 03:28 AM (IST)

ਮੋਗਾ (ਗੋਪੀ ਰਾਊਕੇ)-ਦਿ ਲਰਨਿੰਗ ਏ ਗਲੋਬਲ ਸਕੂਲ ਵਿਚ ਫੋਰਥ ਗ੍ਰੇਡ ਦੇ ਬੱਚਿਆਂ ਦਾ ਸੈਸ਼ਨ ਦੇ ਪਹਿਲੇ ਦਿਨ ਕਲਾਸ ’ਚ ਰੋਬੋਟਿਕ ਲੈਬ ਇੰਚਾਰਜ ਮਨਮੋਹਨ ਨੇ ਸੁਆਗਤ ਕੀਤਾ। ਰੋਬੋਟ ਦੀ ਤਕਨੀਕ ਅਤੇ ਉਨ੍ਹਾਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਵਿਸਤਾਰ ਪੂਰਵ ਜਾਣਕਾਰੀ ਦਿੱਤੀ ਗਈ। ਅਧਿਆਪਕ ਮਨਮੋਹਨ ਨੇ ਦੱਸਿਆ ਕਿ ਉਹ ਕਿਸ ਪ੍ਰਕਾਰ ਨਾਲ ਰੋਬੋਟ ਤਿਆਰ ਕਰ ਸਕਦੇ ਹਨ, ਰੋਬੋਟ ਨਾਲ ਫੁੱਟਬਾਲ , ਵਾਲੀਬਾਲ ਖੇਡ ਸਕਦੇ ਹਨ। ਮਨਪਸੰਦ ਗਾਣੇ ਸੁਣ ਸਕਦੇ ਹਨ, ਛੋਟੇ ਕੰਮ ਵੀ ਰੋਬੋਟ ਕੋਲੋਂ ਲੈ ਸਕਦੇ ਹਨ। ਇਹ ਸਾਰੀ ਤਕਨੀਕ ਬੱਚਿਆਂ ਲਈ ਗਿਆਨ ਭਰਪੂਰ ਰਹੀ। ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ, ਪ੍ਰਿੰਸੀਪਲ ਸਮਰਿਤੀ ਭੱਲਾ, ਡੀਨ ਅਕੈਡਮਿਕ ਅਮਿਤਾ ਮਿੱਤਲ ਨੇ ਦੱਸਿਆ ਕਿ ਸਕੂਲ ਦਾ ਯਤਨ ਸਕੂਲ ਨੂੰ ਤਣਾਅ ਰਹਿਤ, ਸਿਹਤੰਦ ਮਾਹੌਲ ਵਿਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਹੈ, ਜੋ ਨਿਰੰਤਰ ਜਾਰੀ ਰਹੇਗਾ।