ਮੱਲੇਆਣਾ ਵਿਖੇ ਕਰਵਾਏ ਧਾਰਮਕ ਸਮਾਗਮ ਸਮਾਪਤ
Thursday, Mar 28, 2019 - 03:26 AM (IST)
ਮੋਗਾ (ਮਨੋਜ)-ਪਿੰਡ ਮੱਲੇਆਣਾ ਦੇ ਬਾਹਰਲਾ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਕ ਸਮਾਗਮ ਸਮਾਪਤ ਹੋ ਗਏ। ਇਕ ਚੇਤ ਤੋਂ ਤੇਰਾਂ ਚੇਤ ਤੱਕ ਚੱਲੇ ਇਨ੍ਹਾਂ ਧਾਰਮਕ ਸਮਾਗਮਾਂ ਮੌਕੇ ਸੰਤ ਬਾਬਾ ਨਰੈਣ ਸਿੰਘ ਰਾਮੇ ਵਾਲਿਆਂ ਦੇ ਸਥਾਨ ਬਾਹਰਲਾ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਐੱਨ.ਆਰ.ਆਈ. ਤੇ ਪਿੰਡ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਅੱਜ ਭੋਗ ਪਾਏ ਗਏ। ਉਪਰੰਤ ਭਾਈ ਹਰਪ੍ਰੀਤ ਸਿੰਘ ਕਮਾਲੂ ਦੇ ਜਥੇ ਵੱਲੋਂ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਬਾਰੇ ਦੱਸਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮਾਂ ਦੀ ਸਮਾਪਤੀ ਦੀ ਅਰਦਾਸ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ ਨੇ ਕੀਤੀ। ਇਸ ਮੌਕੇ ਪਹੁੰਚੀਆਂ ਸੰਗਤਾਂ ਨੂੰ ਚਾਹ-ਪਕੌਡ਼ਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਪਿੰਡ ਵਾਸੀ ਅਤੇ ਸਿੰਖ ਸੰਗਤਾਂ ਹਾਜ਼ਰ ਸਨ।
