ਅਕਾਲੀ ਦਲ ਹੁਣ ਖਾਲੀ ਹੋਣ ਦੇ ਕਿਨਾਰੇ ’ਤੇ ਆ ਗਿਆ ਹੈ : ਦਰਸ਼ਨ ਬਰਾਡ਼
Monday, Mar 18, 2019 - 04:18 AM (IST)

ਮੋਗਾ (ਰਾਕੇਸ਼)-ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਅਕਾਲੀ ਪਰਿਵਾਰਾਂ ਨੂੰ ਭਲੂਰ ਤੋਂ ਕਾਂਗਰਸ ’ਚ ਸ਼ਾਮਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਕਾਲੀ ਦਲ ਅਤੇ ਆਪ ਪਾਰਟੀ ਖਿਲਾਫ ਜ਼ੋਰਦਾਰ ਲਹਿਰ ਬਣੀ ਹੋਈ ਹੈ ਕਿਉਂਕਿ ਅਕਾਲੀਆਂ ਨੇ 10 ਸਾਲ ’ਚ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਥੇ ਖੇਡ ਖੇਡੀ ਹੈ, ਉਥੇ ਸਹੂਲਤਾਂ ਦੇਣ ਦੇ ਨਾਮ ਝੂਠ ਤੇ ਲਾਰੇਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀਆਂ ਨੂੰ ਪੂਰੀ ਤਰ੍ਹਾਂ ਛੱਡ ਚੁੱਕੇ ਹਨ ਜਦੋਂ ਕਿ ਸੁਖਬੀਰ ਬਾਦਲ ਦੇ ਕਾਰਨ ਅਕਾਲੀ ਦਲ ਖਾਲੀ ਹੋਣ ਦੇ ਕਿਨਾਰੇ ’ਤੇ ਆ ਖਡ਼ਾ ਹੈ। ਵਿਧਾਇਕ ਨੇ ਸ਼ਾਮਲ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਹੀ ਲੋਕਾਂ ਲਈ ਸਹੂਲਤਾਂ ਦੇ ਸਕਦੀ ਹੈ, ਜਿਸਨੇ ਪੰਚਾਇਤਾਂ ਦੇ ਚਾਰਜ ਸੰਭਾਲਨ ’ਤੇ ਹੀ ਹਰ ਹਲਕੇ ਨੂੰ ਕਰੋਡ਼ਾਂ ਦੇ ਫੰਡ ਨਾਲੋਂ-ਨਾਲ ਭੇਜ ਕੇ ਪਿੰਡਾਂ ਦੀ ਨੁਹਾਰ ਬਦਲਨ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਬਲਾਕ ਸੰਮਤੀ ਮੈਂਬਰ ਕਾਂਗਰਸੀ ਵਰਕਰ ਤਕਡ਼ੇੇ ਹੋ ਕੇ ਪੰਚਾਇਤਾਂ ਦਾ ਸਾਥ ਦੇਣ ਕਿਉਂਕਿ ਤਕਡ਼ੇ ਹੋ ਕੇ ਪੰਚਾਇਤਾਂ ਦਾ ਸਾਥ ਦੇਣ ਕਿਉਂਕਿ ਕਿਸੇ ਵੀ ਪਿੰਡ ’ਚ ਧਡ਼ੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਸਗੋਂ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਹੈ, ਇਸ ਲਈ ਕੋਈ ਵੀ ਵਿਅਕਤੀ ਚਲਦੇ ਵਿਕਾਸ ਦੇ ਕੰਮ ’ਚ ਅਡ਼ਚਨ ਪੈਦਾ ਨਾ ਕਰੇ ਕਿਉਂਕਿ 10 ਸਾਲ ਪਿਛਲੇ ਅਕਾਲੀਆਂ ਤੋਂ ਬਡ਼ੇ ਔਖੇ ਕੱਟੇ ਹਨ। ਇਸ ਮੌਕੇ ਕੁਲਬੀਰ ਸਿੰਘ ਜੈਲਦਾਰ ਭਲੂਰ, ਕਸ਼ਮੀਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਸੰਤਾਂ ਸਿੰਘ, ਚਮਕੋਰ ਸਿੰਘ, ਵੀਰੂ ਸਿੰਘ, ਭੋਲਾ ਸਿੰਘ, ਅੰਗਰੇਜ ਸਿੰਘ, ਕੇਵਲ ਸਿੰਘ, ਜਰਨੈਲ ਸਿੰਘ, ਡਾ. ਦਵਿੰਦਰ ਗੋਗੀ ਗਿੱਲ ਆਦਿ ਸ਼ਾਮਲ ਸਨ।