ਹੋਲੇ-ਮਹੱਲੇ ’ਤੇ ਲੰਗਰ ਲਾਉਣ ਲਈ ਸੰਗਤ ਰਵਾਨਾ
Saturday, Mar 16, 2019 - 04:07 AM (IST)

ਮੋਗਾ (ਹੀਰੋ)-ਸਥਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਨੌਜਵਾਨ ਲਡ਼ਕਿਆਂ ਵਲੋਂ ਹੋਲੇ-ਮਹੱਲੇ ਮੌਕੇ ਲੰਗਰ ਲਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਨੂੰ ਜਥਾ ਰਵਾਨਾ ਹੋ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੀਰ ਸਿੰਘ ਮਾਨ, ਸਾਬਕਾ ਪ੍ਰਧਾਨ ਧਰਮ ਸਿੰਘ, ਮਾਸਟਰ ਸੁਦਰਸ਼ਨ ਸਿੰਘ, ਬਾਬਾ ਹਰਭਜਨ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਨਿਰਮਲ ਸਿੰਘ ਸੰਘਾ, ਸੂਬੇਦਾਰ ਪ੍ਰੀਤਮ ਸਿੰਘ, ਰਾਜਾ ਮੱਟੂ, ਦਵਿੰਦਰ ਸਿੰਘ ਬਿੱਟੂ, ਪੰਚਾਇਤ ਮੈਂਬਰ ਨਾਇਬ ਸਿੰਘ, ਸੈਕਟਰੀ ਰਣਜੀਤ ਸਿੰਘ ਸਿੰਘ, ਸੁਖਦੇਵ ਸਿੰਘ ਸ਼ਾਹ, ਦਰਸ਼ਨ ਸਿੰਘ, ਰਾਜਾ ਮਾਨ, ਅਵਤਾਰ ਸਿੰਘ, ਚੰਨਾ ਲੰਮੇ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤ ਵਲੋਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਰਵਾਨਗੀ ਕੀਤੀ। ਨਿਵਾਸੀ ਅਤੇ ਸੇਵਾਦਾਰਾਂ ’ਚ ਹੋਲੇ-ਮਹੱਲੇ ’ਤੇ ਜਾਣ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸ਼ਨਪੁਰਾ ਕਲਾਂ ਦੀ ਸੰਗਤ ਹੋਲੇ-ਮਹੱਲੇ ਦੀ ਯਾਦ ਨੂੰ ਸਮਰਪਿਤ ਲੰਗਰ ਲਾਵੇਗੀ।