ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਹੋਵੇਗਾ ਸਮਾਗਮ
Saturday, Mar 16, 2019 - 04:06 AM (IST)

ਮੋਗਾ (ਗੋਪੀ ਰਾਊਕੇ)-ਦੇਸ਼ ਭਰ ’ਚ ਨਸ਼ਿਆਂ ਦੇ ਵਗਦੇ ਦਰਿਆ ’ਚ ਵਹਿ ਰਹੀ ਦੇਸ਼ ਦੀ ਨੌਜਵਾਨੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ‘ਨਸ਼ਾ ਮੁਕਤ ਭਾਰਤ ਮੁਹਿੰਮ’ ਤਹਿਤ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਮਹਾਰਾਜ ਵਲੋਂ ਸ਼ੁਰੂ ਕੀਤੇ ਗਏ 4 ਰੋਜ਼ਾ ਪੰਜਾਬ ਦੌਰੇ ਦੌਰਾਨ ਉਹ ਮੋਗਾ ਦੇ ਆਈ. ਐੱਸ. ਐੱਫ਼. ਕਾਲਜ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਇਸ ਸਬੰਧੀ ਕਾਲਜ ਪ੍ਰਬੰਧਕਾਂ ਸਮੇਤ ਸ਼ਹਿਰ ਦੀਆਂ ਐੱਨ. ਜੀ. ਓ. ਨੇ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ। ਅੱਜ ਇਸ ਸਬੰਧੀ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿ ਆਰਟ ਆਫ ਲਿਵਿੰਗ ਫਰੀਦਕੋਟ ਦੇ ਟੀਚਰ ਮਨਪ੍ਰੀਤ ਲੰੂਬਾ, ਆਈ. ਐੱਸ. ਐੱਫ. ਕਾਲਜ ਆਫ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ. ਡੀ. ਗੁਪਤਾ, ਐੱਨ. ਜੀ. ਓ. ਐੱਸ. ਕੇ. ਬਾਂਸਲ, ਰਾਕੇਸ਼ ਚਾਵਲਾ, ਅਨਮੋਲ ਚਾਵਲਾ, ਮਨੂੰ ਲੂੰਬਾ, ਗੋਪਾਲ ਕ੍ਰਿਸ਼ਨ, ਪ੍ਰਵੀਨ ਸਿੰਗਲਾ, ਭੂਪੇਸ਼ ਗੁਪਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 19 ਮਾਰਚ ਨੂੰ ਸ਼੍ਰੀ-ਸ਼੍ਰੀ ਰਵੀ ਸ਼ੰਕਰ ਮੋਗਾ ਦੇ ਆਈ. ਐੱਸ. ਐੱਫ. ਕਾਲਜ ’ਚ ਨੌਜਵਾਨਾਂ ਨੂੰ ਸੁਦਰਸ਼ਨ ਕ੍ਰਿਆ ਅਤੇ ਧਿਆਨ ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਢੰਗ ਦੱਸਣਗੇ ਅਤੇ ਡੱਰਗ ਫਰੀ ਇੰਡੀਆ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਨਸ਼ਿਆਂ ਦੀ ਦਲਦਲ ’ਚ ਧੱਸ ਚੁੱਕੇ ਨੌਜਵਾਨਾਂ ਨੂੰ ‘ਡੰਡੇ’ ਦੇ ਜ਼ੋਰ ’ਤੇ ਨਸ਼ਿਆਂ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਸਗੋਂ ਨਸ਼ਿਆਂ ਦੇ ਖਾਤਮੇ ਲਈ ਉਨ੍ਹਾਂ ਨੂੰ ਪਿਆਰ ਨਾਲ ਜਾਗਰੂਕ ਕਰਨਾ ਹੀ ਅਸਲ ਰਸਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਡੰਡੇ ਤੋਂ ਦੂਰ ਨਹੀਂ ਕੀਤਾ ਜਾ ਸਕਦਾ, ਬਲਕਿ ਨਸ਼ਿਆਂ ਤੋਂ ਦੂਰ ਕਰਨ ਲਈ ਨੌਜਵਾਨਾਂ ਨੂੰ ਜਾਗਰੂਕ ਕਰ ਕੇ ਅਤੇ ਉਨ੍ਹਾਂ ਵਿਚ ਚੰਗੇ ਸੰਸਕਾਰ ਪੈਦਾ ਕਰ ਕੇ ਦੂਰ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ-ਸ਼੍ਰੀ ਰਵਿ ਸ਼ੰਕਰ ਜੀ ਮਹਾਰਾਜ ਆਈ. ਐੱਸ. ਐੱਫ. ਕਾਲਜ ’ਚ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਨੂੰ ਡਿੱਗਰੀਆ ਵੀ ਵੰਡ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਉਣਗੇ।