ਨਿਕਾਸੀ ਨਾਲੇ ਦੇ ਚੱਲ ਰਹੇ ਕੰਮ ਦਾ ਕੌਂਸਲਰ ਮਨਦੀਪ ਕੌਰ ਨੇ ਲਿਆ ਜਾਇਜ਼ਾ

Wednesday, Mar 13, 2019 - 04:04 AM (IST)

ਨਿਕਾਸੀ ਨਾਲੇ ਦੇ ਚੱਲ ਰਹੇ ਕੰਮ ਦਾ ਕੌਂਸਲਰ ਮਨਦੀਪ ਕੌਰ ਨੇ ਲਿਆ ਜਾਇਜ਼ਾ
ਮੋਗਾ (ਚਟਾਨੀ)-ਮੰਡੀਰਾਂ ਵਾਲਾ ਰੋਡ ’ਤੇ ਸਥਿਤ ਵਾਰਡ ਨੰਬਰ 4-5 ’ਚ ਇਕ ਗੰਦਗੀ ਨਾਲ ਭਰਿਆ ਛੱਪਡ਼ ਹੈ, ਜਿਸ ’ਚੋਂ ਇੰਨੀ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ ਕਿ ਕੋਈ ਵੀ ਵਿਅਕਤੀ ਉਥੇ 2 ਮਿੰਟ ਨਹੀਂ ਖਡ਼੍ਹ ਸਕਦਾ ਅਤੇ ਗੰਦਗੀ ਨਾਲ ਭਰੇ ਛੱਪਡ਼ ਨੇ ਕਈ ਲੋਕਾਂ ਨੂੰ ਬੀਮਾਰੀਆਂ ਦੀ ਲਪੇਟ ’ਚ ਵੀ ਲਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬਸਤੀਆਂ ਦੀਆਂ ਗਲੀਆਂ-ਨਾਲੀਆਂ ਦਾ ਗੰਦਾ ਪਾਣੀ ਇਸ ਛੱਪਡ਼ ’ਚ ਡਿੱਗਦਾ ਹੈ। ਉਕਤ ਸਮੱਸਿਆ ਨੂੰ ਦੇਖਦਿਆਂ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਅਹੁਦੇਦਾਰਾਂ ਨੇ ਵਾਰਡ ਦੇ ਕੌਂਸਲਰ ਮਨਦੀਪ ਕੌਰ ਨੂੰ ਮੰਗ-ਪੱਤਰ ਵੀ ਦਿੱਤਾ ਅਤੇ ਕੌਂਸਲਰ ਮਨਦੀਪ ਕੌਰ ਦੇ ਯਤਨਾਂ ਸਦਕਾ ਉਕਤ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਉਨ੍ਹਾਂ ਵੱਲੋਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼ ਤੋਂ ਗ੍ਰਾਂਟ ਮਨਜ਼ੂਰ ਕਰਵਾਈ ਗਈ, ਜਿਸ ’ਤੇ ਪਿਛਲੇ ਦਿਨੀਂ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਤੇ ਕੌਂਸਲਰ ਮਨਦੀਪ ਕੌਰ ਵੱਲੋਂ ਛੱਪਡ਼ ਦੇ ਆਲੇ-ਦੁਆਲੇ ਵੱਡਾ ਨਾਲਾ ਬਣਾਉਣ ਲਈ ਕੰਮ ਸ਼ੁਰੂ ਕਰਵਾਇਆ ਗਿਆ। ਇਸ ਛੱਪਡ਼ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਕੌਂਸਲਰ ਮਨਦੀਪ ਕੌਰ ਤੇ ਸੀਨੀਅਰ ਕਾਂਗਰਸੀ ਆਗੂ ਜੰਗੀਰ ਬਰਾਡ਼ ਪੁੱਜੇ, ਜਿਨ੍ਹਾਂ ਠੇਕੇਦਾਰ ਕੋਲੋਂ ਵਰਤੇ ਜਾ ਰਹੇ ਮਟੀਰੀਅਲ ਦਾ ਜਾਇਜ਼ਾ ਲਿਆ। ਇਸ ਮੌਕੇ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੋਬਿੰਦ ਭਿੰਦੀ, ਚੇਅਰਮੈਨ ਸੁਖਪ੍ਰੀਤ ਸਿੰਘ ਪੱਪੂ, ਰਾਜ ਕੁਮਾਰ ਰਾਜਾ, ਮੁਨੀਸ਼ ਕੁਮਾਰ ਲਾਲਾ, ਡਾ. ਸੁਖਪਾਲ ਸਿੰਘ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼, ਕੌਂਸਲਰ ਮਨਦੀਪ ਕੌਰ ਅਤੇ ਕਾਂਗਰਸੀ ਆਗੂ ਜੰਗੀਰ ਸਿੰਘ ਬਰਾਡ਼ ਦਾ ਧੰਨਵਾਦ ਕੀਤਾ।

Related News