ਈਸ਼ਰ ਸਿੰਘ ਮਾਣੂੰਕੇ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Saturday, Mar 09, 2019 - 09:36 AM (IST)

ਈਸ਼ਰ ਸਿੰਘ ਮਾਣੂੰਕੇ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਮੋਗਾ (ਚਟਾਨੀ)-ਅਧਿਆਪਕ ਯੂਨੀਅਨ ਦੇ ਆਗੂ ਮਾਸਟਰ ਅਮਰਜੀਤ ਸਿੰਘ ਮਾਣੂੰਕੇ, ਇੰਜੀ. ਗੁਰਮੀਤ ਸਿੰਘ (ਆਰਮੀ ਅਫਸਰ) ਅਤੇ ਉਘੇ ਸਾਹਿਤਕਾਰ ਕੁਲਦੀਪ ਮਾਣੂੰਕੇ ਐੱਨ. ਆਈ. ਸੀ. ਕੋਟਕਪੂਰਾ ਦੇ ਸਤਿਕਾਰਯੋਗ ਪਿਤਾ ਈਸ਼ਰ ਸਿੰਘ ਮਾਣੂੰਕੇ ਦੇ ਸਦੀਵੀਂ ਵਿਛੋਡ਼ੇ ’ਤੇ ਇਲਾਕੇ ਭਰ ਦੇ ਲੋਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਈਸ਼ਰ ਸਿੰਘ ਦੀ ਅੱਜ ਇੱਥੇ ਅਧਿਆਪਕ ਜਥੇਬੰਦੀਆਂ, ਸਾਬਕਾ ਸੈਨਿਕ ਐਸੋਸੀਏਸ਼ਨ ਅਤੇ ਸਾਹਿਤ ਸਭਾ ਬਾਘਾਪੁਰਾਣਾ ਵਲੋਂ ਸ਼ੋਕ ਸਭਾਵਾਂ ਆਯੋਜਿਤ ਕਰ ਕੇ ਮਰਹੂਮ ਈਸ਼ਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਸ. ਈਸ਼ਰ ਸਿੰਘ ਨੂੰ ਪਰਿਵਾਰ ਸਮਾਜ ਅਤੇ ਕਾਂਗਰਸ ਪਾਰਟੀ ਨੂੰ ਇਕ ਸਮਰਪਿਤ ਸ਼ਖਸੀਅਤ ਦਸਦਿਆਂ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਵੱਖ-ਵੱਖ ਵਰਗਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਦੀ ਪੂਰਤੀ ਉਨ੍ਹਾਂ ਦੋ ਨਿੱਗਰ ਸਿਧਾਂਤਾਂ ਨੂੰ ਇਕ ਮਾਰਗ ਦਰਸ਼ਕ ਵਜੋਂ ਅਪਣਾ ਕੇ ਹੀ ਹੋ ਸਕਦੀ ਹੈ।

Related News