ਰਾਈਟ-ਵੇਅ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 6.5 ਬੈਂਡ

Wednesday, Mar 06, 2019 - 03:10 PM (IST)

ਰਾਈਟ-ਵੇਅ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 6.5 ਬੈਂਡ
ਮੋਗਾ (ਗੋਪੀ ਰਾਊਕੇ, ਬੀ. ਐੱਨ. 158/3)-ਪੰਜਾਬ ਦੀ ਪ੍ਰਸਿੱਧ ਅਤੇ ਸਨਮਾਨਤ ਸੰਸਥਾ ਰਾਈਟ-ਵੇਅ ਏਅਰ ਲਿੰਕਸ, ਜੋ ਕਿ ਕਾਫੀ ਲੰਮੇ ਸਮੇਂ ਤੋਂ ਆਈਲੈੱਟਸ, ਪੀ.ਟੀ.ਈ. ਤੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈੱਟਸ ਦੇ ਆਏ ਨਤੀਜਿਆਂ ’ਚ ਪਲਕ ਗੁਪਤਾ ਪੁੱਤਰੀ ਨੀਰਜ ਗੁਪਤਾ ਨੇ ਓਵਰਆਲ 6.5 ਬੈਂਡ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐੱਮ.ਡੀ. ਦੇਵਪ੍ਰਿਆ ਤਿਆਗੀ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਤਿਆਰੀ ਕਰਵਾਉਂਦੀ ਹੈ ਅਤੇ ਪੇਪਰ ਦੇਣ ਵਾਲੇ ਅਤੇ ਪਡ਼੍ਹਾਈ ’ਚ ਕਮਜ਼ੋਰ ਵਿਦਿਆਰਥੀਆਂ ਦੀਆਂ ਵਾਧੂ ਫ੍ਰੀ ਕਲਾਸਾਂ ਲਾਈਆਂ ਜਾਂਦੀਆਂ ਹਨ। ਉਨ੍ਹਾਂ ਵਿਦਿਆਰਥਣ ਪਲਕ ਗੁਪਤਾ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ।

Related News