ਰਮਨਦੀਪ ਰਹੀ ਭਾਸ਼ਣ ਮੁਕਾਬਲੇ ’ਚ ਅੱਵਲ
Saturday, Mar 02, 2019 - 03:57 AM (IST)
![ਰਮਨਦੀਪ ਰਹੀ ਭਾਸ਼ਣ ਮੁਕਾਬਲੇ ’ਚ ਅੱਵਲ](https://static.jagbani.com/multimedia/03_57_39019984201moga47.jpg)
ਮੋਗਾ (ਗੋਪੀ ਰਾਊਕੇ)-ਸੱਤਿਅਮ ਕਾਲਜ ਆਫ ਐਜੂਕੇਸ਼ਨ ਘੱਲ ਕਲਾਂ ਵਿਚ ਦਫਤਰ ਜ਼ਿਲਾ ਚੋਣ ਅਫਸਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਭਾਸ਼ਣ ਅਤੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵੋਟਰ ਜਾਗਰੂਕਤਾ ਸਬੰਧੀ ਸਮਾਗਮ ਵਿਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਤੇ ਵੋਟ ਬਣਾਉਣ, ਜ਼ਿੰਮੇਵਾਰ ਨਾਗਰਿਕ ਬਣਨ ਤੇ ਔਰਤਾਂ ਅਤੇ ਲਡ਼ਕਿਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਸਬੰਧੀ ਭਾਸ਼îਣ ਦਿੱਤੇ। ਇਸ ਮੁਕਾਬਲੇ ਵਿਚ ਪਹਿਲਾ ਸਥਾਨ ਰਮਨਦੀਪ ਕੌਰ ਬੀ. ਐੱਡ. (ਚੌਥਾ ਸਮੈਸਟਰ’, ਦੂਸਰਾ ਸਥਾਨ ਸਾਹਿਲ ਈ. ਟੀ. ਟੀ. ਤੇ ਤੀਸਰਾ ਸਥਾਨ ਪ੍ਰਿਅੰਕਾ ਸਿੰਗਲਾ ਬੀ. ਐੱਡ. (ਦੂਸਰਾ ਸਮੈਸਟਰ) ਨੇ ਹਾਸਲ ਕੀਤਾ। ਇਸ ਤਰ੍ਹਾਂ ਕੁਇੱਜ਼ ਮੁਕਾਬਲੇ ਵਿਚ ਸੰਦੀਪ ਕੁਮਾਰ, ਸਨਪ੍ਰੀਤ ਸਿੰਘ, ਜਸਪ੍ਰੀਤ ਕੌਰ ਨੇ ਪਹਿਲਾ, ਰੋਹਿਤ ਸਿੰਗਲਾ, ਮਨਦੀਪ ਕੌਰ ਨੇ ਦੂਸਰਾ, ਰਾਜੀਵ ਕੁਮਾਰ, ਮਨਪ੍ਰੀਤ, ਗੁਲਫਾਮਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਕਾਲਜ ਕਮੇਟੀ ਦੇ ਚੇਅਰਮੈਨ ਮਨੋਜ ਬਾਂਸਲ, ਡਾਇਰੈਕਟਰ ਭਾਵਨਾ ਬਾਂਸਲ, ਜਨਰਲ ਸਕੱਤਰ ਪ੍ਰੇਮ ਗੋਇਲ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਦੌਰਾਨ ਕਾਲਜ ਦੀ ਕਾਰਜਕਾਰੀ ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।