ਸਰਕਾਰ ਖਿਲਾਫ ਅਕਾਲੀ ਦਲ 16 ਨੂੰ ਵਿਸ਼ਵਾਸ ਘਾਤ ਦਿਵਸ ’ਤੇ ਕਰੇਗਾ ਰੋਸ ਪ੍ਰਦਰਸ਼ਨ : ਤੀਰਥ ਮਾਹਲਾ
Saturday, Mar 02, 2019 - 03:56 AM (IST)

ਮੋਗਾ (ਰਾਕੇਸ਼)-ਕੈਪਟਨ ਸਰਕਾਰ ਖਿਲਾਫ ਅਕਾਲੀ ਦਲ ਵਲੋਂ 16 ਮਾਰਚ ਨੂੰ ਮਨਾਏ ਜਾ ਰਹੇ ਵਿਸ਼ਵਾਸਘਾਤ ਦਿਵਸ ਸਬੰਧੀ ਜਾਣਕਾਰੀ ਦਿੰਦਿਆ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਇਕੱਠ ’ਚ ਸਹੂੰ ਖਾਂਦੀ ਸੀ ਪਰ ਇਕ ਵੀ ਗੱਲ ’ਤੇ ਅਮਲ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਅਕਾਲੀ ਵਰਕਰਾਂ ਵਲੋਂ ਮਿਥੀ ਮਿਤੀ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਲਈ ਜਲਦੀ ਹੀ ਰੂਪ-ਰੇਖਾ ਤਿਆਰ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਹਰ ਮੁੱਦੇ ’ਤੇ ਝੂਠ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ ਅਤੇ ਦੋ ਸਾਲਾਂ ’ਚ ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਦੇ ਸਕੀ ਸਗੋਂ ਅਖਬਾਰੀ ਬਿਆਨ ਬਾਜੀ ਤੋਂ ਬਿਨਾਂ ਇਸ ਸਰਕਾਰ ਨੇ ਕਿਸੇ ਦੇ ਪੱਲੇ ਕੁਝ ਨਹੀਂ ਪਾਇਆ, ਇਥੋਂ ਤੱਕ ਜੋ ਮੈਨੀਫੈਸਟੋ ’ਚ ਵਾਅਦੇ ਕੀਤੇ ਗਏ ਸਨ ਉਹ ਵੀ ਹਵਾਈ ਬਣ ਕੇ ਰਹਿ ਗਏ ਹਨ। ਇਸ ਤਰ੍ਹਾਂ ਆਟਾ-ਦਾਲ ਸਕੀਮ, ਸ਼ਗਨ ਸਕੀਮ, ਗਰੀਬਾਂ ਲਈ ਪਲਾਟ, ਪੈਨਸ਼ਨਾਂ, ਸਮਾਰਟ ਫੋਨ, ਮੁਫਤ ਵਿਦਿਆ, ਕਿਸਾਨਾਂ ਦੇ ਕਰਜੇ ਮੁਆਫ, ਨਸ਼ਿਆਂ ਦਾ ਖਾਤਮਾ ਸਮੇਤ ਅਨੇਕ ਵਾਅਦੇ ਕਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਜਥੇਦਾਰ ਮਾਹਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਜੋ ਅੱਤਵਾਦ ਖਤਮ ਕਰਨ ਦਾ ਦ੍ਰਿਡ਼ ਇਰਾਦਾ ਬਨਾਇਆ ਹੋਇਆ ਹੈ, ਉਸ ਨਾਲ ਪਾਕਿਸਤਾਨ ਦਾ ਦਿਮਾਗ ਟਿਕਾਣੇ ਆਵੇਗਾ ਕਿਉਂਕਿ ਪਾਕਿਸਤਾਨ ਅਕਸਰ ਦੇਸ਼ ਅੰਦਰ ਅੱਤਵਾਦੀ ਕਾਰਵਾਈਆਂ ਕਰਵਾਉਣ ਤੋਂ ਬਾਜ ਨਹੀਂ ਆ ਰਿਹਾ। ਭੁਪਿੰਦਰ ਸਿੰਘ ਸਾਹੋਕੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਦੂਸਰੀ ਵਾਰ ਕੇਂਦਰ ’ਚ ਭਾਜਪਾ ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਕਿਉਕਿ ਲੋਕਾਂ ਦਾ ਵਿਸ਼ਵਾਸ ਅਕਾਲੀ-ਭਾਜਪਾ ਗਠਜੋਡ਼ ਨਾਲ ਬੱਝ ਚੁੱਕਾ ਹੈ ਅਤੇ ਲੋਕ ਇਸ ਵਾਰ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਾਉਣਗੇ। ਇਸ ਮੌਕੇ ਬਲਤੇਜ ਸਿੰਘ ਲੰਗੇਆਣਾ, ਪਵਨ ਢੰਡ, ਜਗਸੀਰ ਸਿੰਘ ਬਰਾਡ਼, ਨੰਦ ਸਿੰਘ ਬਰਾਡ਼, ਬ੍ਰਿਜ ਮੋਰੀਆ, ਸੁਖਦੀਪ ਰੋਡੇ, ਸੰਜੀਵ ਬਿੱਟੂ ਰੋਡੇ, ਬਿੱਟੂ ਸੋਬਤ, ਬਿੱਟੂ ਜੈਦਕਾ, ਰਾਕੇਸ਼ ਤੋਤਾ, ਸੁਰਿੰਦਰ ਬਾਂਸਲ ਡੀ. ਐੱਮ., ਸੰਤ ਰਾਮ ਭੰਡਾਰੀ, ਸ਼ਿਵ ਸ਼ਰਮਾ, ਵਿੱਕੀ ਫੂਲੇਵਾਲਿਆ, ਕਮਲ ਕਿਸ਼ੋਰ ਗਰਗ, ਬਲਵਿੰਦਰ ਗਰਗ, ਜਵਾਹਰ ਸਿੰਘ ਰਾਜੇਆਣਾ ਅਤੇ ਹੋਰ ਸ਼ਾਮਲ ਸਨ।