ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ, ਪ੍ਰੈੱਸ ਅਤੇ ਪਬਲਿਕ ਦਾ ਤਾਲਮੇਲ ਜ਼ਰੂਰੀ : ਪਰਮਜੀਤ ਕੁਮਾਰ
Friday, Mar 01, 2019 - 03:51 AM (IST)

ਮੋਗਾ (ਬਾਵਾ/ਜਗਸੀਰ)-ਥਾਣਾ ਨਿਹਾਲ ਸਿੰਘ ਵਾਲਾ ਦੇ ਨਵੇਂ ਮੁਖੀ ਸਬ-ਇੰਸਪੈਕਟਰ ਪਰਮਜੀਤ ਕੁਮਾਰ ਨੇ ਕਿਹਾ ਕਿ ਹਲਕੇ ’ਚੋਂ ਕ੍ਰਾਈਮ ਦੇ ਖਾਤਮੇ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਸਖਤੀ ਨਾਲ ਕਾਬੂ ਪਾਉਣ ਲਈ ਪੁਲਸ, ਪ੍ਰੈੱਸ ਅਤੇ ਪਬਲਿਕ ਦੇ ਤਾਲਮੇਲ ਦੀ ਅੱਜ ਬੇਹੱਦ ਜ਼ਰੂਰਤ ਹੈ ਅਤੇ ਜੇਕਰ ਇਹ ਤਿੰਨੋ ਇਕੱਠੇ ਹੋਣ ਤਾਂ ਹੀ ਕ੍ਰਾਈਮ ’ਤੇ ਕਾਬੂ ਪਾਇਆ ਜਾ ਸਕਦਾ ਹੈ। ਥਾਣਾ ਮੁਖੀ ਪਰਮਜੀਤ ਕੁਮਾਰ ਨੇ ਕਿਹਾ ਕਿ ਹਲਕੇ ਵਿਚੋਂ ਨਸ਼ੇ ਦੇ ਵਪਾਰੀਆਂ, ਸਕੂਲ ਜਾਂਦੀਆਂ ਲਡ਼ਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਅਤੇ ਗੁੰਡਾ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਸਹੀ ਸਮੇਂ ’ਤੇ ਸਹੀ ਸੂਚਨਾ ਥਾਣੇ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਤੁਰੰਤ ਇਨਸਾਫ ਮਿਲ ਸਕੇ।