ਸਲ੍ਹੀਣਾ ਵਿਖੇ ਬਾਬਾ ਸੋਹਣ ਦਾਸ ਜੀ ਦੀ ਬਰਸੀ ਸ਼ਰਧਾ ਨਾਲ ਮਨਾਈ

Friday, Mar 01, 2019 - 03:51 AM (IST)

ਸਲ੍ਹੀਣਾ ਵਿਖੇ ਬਾਬਾ ਸੋਹਣ ਦਾਸ ਜੀ ਦੀ ਬਰਸੀ ਸ਼ਰਧਾ ਨਾਲ ਮਨਾਈ
ਮੋਗਾ (ਗੋਪੀ ਰਾਊਕੇ)-ਪਿੰਡ ਸਲੀਣਾ ਸਥਿਤ ਡੇਰਾ ਬਾਬਾ ਸ੍ਰੀ ਚੰਦਰ ਸੰਤ ਆਸ਼ਰਮ ਵਿਖੇ ਤਪੱਸਵੀਂ ਸੰਤ ਬਾਬਾ ਸੋਹਣ ਦਾਸ ਜੀ ਦੀ 41ਵੀਂ ਅਤੇ ਸੰਤ ਬਾਬਾ ਮਹੰਦ ਨਿਰਬਾਣ ਸ਼ੁਧ ਮੁਨੀ ਜੀ ਦੀ ਰਹਿਨੁਮਾਈ ਹੇਠ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਬਾਬਾ ਮਹੰਤ ਨਿਰਵਾਣ ਸ਼ੁਧ ਮੁਨੀ ਜੀ ਨੇ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਦੇ ਪਲ ਕੁੱਝ ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਲੋਡ਼ਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਾਮ ਸਿਮਰਨ ਨਾਲ ਇਨਸਾਨ ਦਾ ਲੋਕ ਪ੍ਰਲੋਕ ਸੁਧਰ ਜਾਂਦਾ ਹੈ। ਇਸ ਸਮਾਗਮ ਦੌਰਾਨ ਵੱਖ-ਵੱਖ ਰਾਗੀ, ਕੀਰਤਨੀ ਜਥਿਆਂ ਤੋਂ ਇਲਾਵਾ ਪੰਡਿਤ ਸੋਮਨਾਥ ਰੋਡਿਆਂ ਵਾਲੇ ਦੇ ਕਵੀਸ਼ਰੀ ਜਥੇ ਨੇ ਸਿੱਖ ਇਤਿਹਾਸਕ ਵਾਰਾਂ ਰਾਹੀਂ ਸੰਗਤ ਨੂੰ ਗੁਰੂ ਘਰ ਨਾਲ ਜੋਡ਼ਿਆ। ਇਸ ਮੌਕੇ ਮਹੰਤ ਧਰਮ ਦਾਸ, ਮਹੰਤ ਲਛਮਣ ਦਾਸ ਕਾਉਂਕੇ ਵਾਲੇ, ਮਹੰਤ ਰਤਨ ਦਾਸ ਪਿੰਡ ਭੂੰਦਡ਼ ਵਾਲੇ, ਮਹੰਤ ਮੰਗਾ ਰਾਮ, ਮਹੰਤ ਨਿਰਮਲ ਦਾਸ ਲੋਪੋਂ ਵਾਲਿਆਂ ਤੋਂ ਇਲਾਵਾ ਇਲਾਕੇ ਦੀ ਸੰਗਤ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Related News