ਡਾ. ਮੇਹਨ ਤੇ ਕੋਸੇ ਅੰਤਰ ਰਾਸ਼ਟਰੀ ਕਾਨਫੰਰਸ ’ਚ ਸਨਮਾਨਤ

Friday, Mar 01, 2019 - 03:50 AM (IST)

ਡਾ. ਮੇਹਨ ਤੇ ਕੋਸੇ ਅੰਤਰ ਰਾਸ਼ਟਰੀ ਕਾਨਫੰਰਸ ’ਚ ਸਨਮਾਨਤ
ਮੋਗਾ (ਗੋਪੀ ਰਾਊਕੇ)-ਇੰਸਟੀਚਿਊਟ ਆਫ ਫਾਰਮਾਸਿਉਟਿਕਲ ਐਜੂਕੇਸ਼ਨ ਅਤੇ ਰਿਸਰਚ ਤੇ ਵਰਧਾ ਵਿਖੇ ਆਯੋਜਿਤ ਦੋ ਰੋਜ਼ਾ ਅੰਤਰਰਾਸ਼ਟਰੀ 8ਵੀਂ ਕਾਨਫੰਰਸ ਜੋ ਕਿ ਸੁਸਾਇਟੀ ਆਫ ਫਾਰਮਾਸਿਉਟਿਕਲ ਐਜੂਕੇਸ਼ਨ ਅਤੇ ਰਿਸਰਚ ਵਲੋਂ ਆਯੋਜਿਤ ਕੀਤੀ ਗਈ। ਸੁਸਾਇਟੀ ਦੇ ਸੈਕਟਰੀ ਡਾ. ਉਪਿੰਦਰ ਨਗਾਇਚ ਨੇ ਆਈ. ਐੱਸ. ਐੱਫ. ਕਾਲਜ ’ਚ ਤਾਇਨਾਤ ਡਾ. ਸਿਦਾਰਥ ਮੇਹਨ ਅਤੇ ਸੌਰਭ ਕੋਸੇ ਨੂੰ ਪੂਰੇ ਦੇਸ਼ ’ਚੋਂ ਆਈ ਅੈਪਲੀਕੇਸ਼ਨ ’ਚੋਂ ਮਾਹਿਰ ਪੈਨਲ ਵਲੋਂ ਇਸ ਅੈਵਾਰਡ ਲਈ ਚੁਣਿਆ ਗਿਆ। ਡਾ. ਸਿਦਾਰਥ ਮੇਹਨ ਪ੍ਰੋਫੈਸਰ ਡਿਪਾਰਟਮੈਂਟ ਆਫ ਫਾਰਮਾਕੋਲਾਜੀ ਨੂੰ ਯੰਗ ਸਾਇੰਟਿਸਟ ਅੈਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਅੈਵਾਰਡ ਡਾ. ਨਿਤਨ ਡਾਂਡੇ ਪ੍ਰਧਾਨ ਵਿਦਰਭ ਯੂਥ ਵੈੱਲਫੇਅਰ ਸੁਸਾਇਟੀ, ਪ੍ਰੋ. ਐਂਡ ਵਾਈਸ ਚਾਂਸਲਰ ਪੀ. ਜੀ. ਓਲੇ, ਸੁਸਾਇਟੀ ਆਫ ਫਾਰਮਾਸਿਉਟਿਕਲ ਐਜੂਕੇਸ਼ਨ ਅਤੇ ਰਿਸਰਚ ਦੇ ਸੈਕਟਰੀ ਡਾ. ਉਪਿੰਦਰ ਨਗਾਇਚ, ਪ੍ਰਧਾਨ ਡਾ. ਜੀ. ਡੀ. ਗੁਪਤਾ ਵਲੋਂ ਸੌਂਪਿਆ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੇ ਦੱਸਿਆ ਕਿ ਡਾ. ਮੇਹਨ ਇਸ ਤੋਂ ਪਹਿਲਾਂ ਕਈ ਅੈਵਾਰਡਾਂ ਨਾਲ ਸਨਮਾਨਤ ਹੋ ਚੁੱਕੇ ਹਨ ਅਤੇ ਰਿਸਰਚ ’ਚ ਨਿਉਰੋਕਾਲਾਜੀ ’ਤੇ ਮੁਹਾਰਤ ਹਾਸਲ ਕਰ ਰਹੇ ਹਨ। ਇਸਦੇ ਇਲਾਵਾ ਸੰਸਥਾ ਦੇ ਡਿਪਾਰਟਮੈਂਟ ਆਫ ਫਾਰਮ. ਡੀ. ’ਚ ਤਾਇਨਾਤ ਪ੍ਰੋ. ਸੌਰਭ ਕੋਸੇ ਨੂੰ ਫਾਰਮੇਸੀ ਦੇ ਯੰਗ ਟੈਲੇਂਟ ਅੈਵਾਰਡ ਨਾਲ ਸਨਮਾਨਤ ਕੀਤਾ ਗਿਆ। ਸੌਰਭ ਕੋਸੇ ਬੀਤੇ ਕਈ ਸਾਲਾਂ ਤੋਂ ਫਾਰਮੇਸੀ ਪ੍ਰੈਕਟਿਸ ਡਿਪਾਰਟਮੈਂਟ ਨਾਲ ਜੁਡ਼ੇ ਹੋਏ ਹਨ ਅਤੇ ਅਕੈਡਮਿਕ ਅਤੇ ਰਿਸਰਚ ’ਚ ਲਗਾਤਾਰ ਕੰਮ ਕਰ ਰਹੇ ਹਨ। ਸੌਰਭ ਕੋਸੇ ਦਾ ਡਾਈਬਿਟੀਜ਼ ਅਤੇ ਅਡਵਰ ਡਰੱਗ ਰਿਕਸ਼ਨ ਨੂੰ ਮੋਨੀਟਰਿੰਗ ’ਤੇ ਕੰਮ ਕਰ ਰਹੇ ਹਨ। ਇਸਦੇ ਨਾਲ-ਨਾਲ ਕਈ ਸਮਾਜਿਕ ਗਤੀਵਿਧੀਆ ’ਚ ਸਿੱਧੇ ਜੁਡ਼ੇ ਹੋਏ ਹਨ। ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੇ ਦੱਸਿਆ ਕਿ ਸੰਸਥਾ ਦੀ ਫੈਕਲਿਟੀ ਅਕੈਡਮਿਕ ਅਤੇ ਰਿਸਰਚ ਦੇ ਖੇਤਰ ’ਚ ਬੁਲੰਦੀਆ ਨੂੰ ਹਾਸਲ ਕਰ ਰਹੇ ਹਨ ਅਤੇ ਦੇਸ਼ ’ਚ ਸੰਸਥਾ ਤੇ ਖੁਦ ਦਾ ਨਾਂ ਉੱਚਾ ਕਰ ਰਹੇ ਹਨ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ. ਡੀ. ਗੁਪਤਾ, ਵਾਈਸ ਪ੍ਰਿੰਸੀਪਲ ਡਾ. ਆਰ. ਕੇ. ਨਾਰੰਗ ਅਤੇ ਸਮੂਹ ਫੈਕਿਲਟੀ ਸਟਾਫ ਨੇ ਡਾ. ਸਿਦਾਰਥ ਮੇਹਨ ਅਤੇ ਸੌਰਭ ਕੋਸੇ ਨੂੰ ਵਧਾਈ ਦਿੱਤੀ।

Related News