ਗੋਲਡਨ ਐਜੂਕੇਸ਼ਨ ਦਾ ਪਹਿਲਾ ਬੈਚ ਬੁੱਧਵਾਰ ਤੋਂ ਸ਼ੁਰੂ ਹੋਵੇਗਾ : ਪਲਤਾ
Tuesday, Feb 26, 2019 - 03:48 AM (IST)

ਮੋਗਾ (ਰਾਕੇਸ਼, ਬੀ. ਐੱਨ. 507/2)-ਪ੍ਰਸਿੱਧ ਆਈਲੈਟਸ ਸੰਸਥਾ ਗੋਲਡਨ ਐਜੂਕੇਸ਼ਨ ਬਾਘਾ ਪੁਰਾਣਾ ਦਾ ਕੋਟਕਪੁਰਾ ਪੈਟਰੋਲ ਪੰਪ ਦੇ ਸਾਹਮਣੇ ਪਹਿਲਾ ਬੈਚ ਬੁੱਧਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸਦਾ ਉਦਘਾਟਨ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵਾਲੇ ਕਰ ਰਹੇ ਹਨ, ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾਂ ਦੇ ਐੱਮ. ਡੀ. ਸੁਭਾਸ਼ ਪਲਤਾ, ਹਿਮਾਸ਼ੂ ਹਾਂਡਾ, ਰਮਨ ਅਰੋਡ਼ਾ, ਅਮਿਤ ਪਲਤਾ ਨੇ ਦੱਸਿਆ ਕਿ ਕੈਨੇਡਾ ਓਪਨ ਵਰਕ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ, ਆਈਲੈਟਸ, ਸਪੋਕਨ ਇੰਗਲਿਸ਼, ਆਲ ਟਿਕਟ ਹੋਟਲ ਬੂਕਿੰਗ, ਟ੍ਰੈਵਲ ਬੀਮਾ, ਇੰਡੋਕਨੇਡੀਅਨ ਬੱਸ ਸਰਵਿਸ ਦਿੱਲੀ ਲਈ ਅਤੇ ਹੋਰ ਵਿਦੇਸ਼ੀ ਟੂਰ ਪ੍ਰੋਗਰਾਮਾਂ ਲਈ ਸਾਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਈਲੈਟਸ ਲਈ ਕਿੰਨਾ ਵੀ ਕਮਜ਼ੋਰ ਵਿਦਿਆਰਥੀ ਹੋਵੇ, ਉਸਨੂੰ ਅਜਿਹੇ ਨੁਕਤਿਆਂ ਰਾਹੀ ਪਡ਼ਾਈ ਕਰਵਾਈ ਜਾਂਦੀ ਹੈ, ਜਿਸ ਨਾਲ ਉਸਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਜਾਂਦਾ ਹੈ।