ਜੀਵਨ ਮਨੁੱਖ ਨੂੰ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਹੋਇਆ : ਸ਼ਿਸ਼ਯ ਸਾਧਵੀਂ ਹਰਪ੍ਰੀਤ

Tuesday, Feb 26, 2019 - 03:46 AM (IST)

ਜੀਵਨ ਮਨੁੱਖ ਨੂੰ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਹੋਇਆ : ਸ਼ਿਸ਼ਯ ਸਾਧਵੀਂ ਹਰਪ੍ਰੀਤ
ਮੋਗਾ (ਗੋਪੀ ਰਾਊਕੇ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਮੋਗਾ ’ਚ ਸਤਿਸੰਗ ਸਮਾਗਮ ਦੌਰਾਨ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯ ਸਾਧਵੀਂ ਹਰਪ੍ਰੀਤ ਭਾਰਤੀ ਜੀ ਨੇ ਸਤਿਸੰਗ ਪ੍ਰਵਚਨਾਂ ਦਾ ਪ੍ਰਵਾਹ ਕੀਤਾ। ਉਨ੍ਹਾਂ ਕਿਹਾ ਕਿ ਇਹ ਜੀਵਨ ਮਨੁੱਖ ਨੂੰ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਹੋਇਆ ਹੈ। ਇਸ ਲਈ ਇਸ ਨੂੰ ਚੰਗੇ ਕੰਮਾਂ ਵੱਲ ਲਾਉਣਾ ਚਾਹੀਦਾ ਹੈ। ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਸਮੇਂ ਮਨੁੱਖਾ ਤਨ ਦੀ ਮਹਾਨਤਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਤਨ ਦੀ ਕੀਮਤ ਨਹੀਂ ਲਾਈ ਜਾ ਸਕਦੀ, ਇਹ ਜੀਵਨ ਦੁਰਲਭ ਹੈ ਜਿਸ ਨੂੰ ਦੇਵੀ ਦੇਵਤਾ ਵੀ ਤਰਸਦੇ ਹਨ ਕਿਉਂਕਿ ਮਨੁੱਖਾ ਤਨ ਹੀ ਪ੍ਰਮਾਤਮਾ ਨੂੰ ਪਾਉਣ ਦਾ ਸਾਧਨ ਹੈ, ਪਰ ਬਹੁਤ ਅਸਰਜ ਦੀ ਗੱਲ ਹੈ ਕਿ ਅੱਜ ਦਾ ਮਨੁੱਖ ਇਸ ਨੂੰ ਸੰਸਾਰ ਲਈ ਹੀ ਵਰਤ ਰਿਹਾ ਹੈ। ਸਾਧਵੀਂ ਜੀ ਨੇ ਕਿਹਾ ਕਿ ਇਹ ਮਨੁੱਖਾ ਤਨ ਪ੍ਰਮਾਤਮਾ ਦੀ ਸਭ ਤੋਂ ਸ੍ਰੇਸ਼ਠ ਰਚਨਾ ਹੈ, ਜਿਸ ਦਾ ਲਕਸ਼ ਸਿਰਫ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੀ ਹੈ, ਪਰ ਅੱਜ ਦੇਖਣ ਨੂੰ ਮਿਲਦਾ ਹੈ ਕਿ ਮਨੁੱਖ ਆਪਣੀ ਇੱਛਾ ਅਨੁਸਾਰ ਹੀ ਭਗਤੀ ਕਰ ਰਿਹਾ ਹੈ, ਪਰ ਜਦੋਂ ਮਨੁੱਖ ਗੁਰੂ ਦੀ ਸ਼ਰਣ ’ਚ ਜਾਂਦਾ ਹੈ ਤਾਂ ਉਸਦਾ ਬ੍ਰਹਮ ਗਿਆਨ ਨੂੰ ਹਾਸਲ ਕਰ ਕੇ ਸੰਸਾਰ ’ਤੇ ਆਉਣਾ ਸਾਰਥਿਕ ਹੁੰਦਾ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਗੁਰੂ ਖੋਜ ਕਰ ਕੇ ਬ੍ਰਹਮ ਗਿਆਨ ਨੂੰ ਹਾਸਲ ਕਰੇ ਕਿਉਂਕਿ ਸਮਾਂ ਬਹੁਤ ਤੇਜੀ ਨਾਲ ਨਿਕਲ ਰਿਹਾ ਹੈ ਅਤੇ ਇਕ ਵਾਰੀ ਨਿਕਲਿਆ ਸਮਾਂ ਦੁਬਾਰਾ ਕਿਸੇ ਵੀ ਕੀਮਤ ’ਤੇ ਵਾਪਸ ਨਹੀਂ ਆਉਂਦਾ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸਤਿਸੰਗ ਪੰਡਾਲ ’ਚ ਹਾਜ਼ਰ ਹੋ ਕੇ ਵਿਚਾਰਾਂ ਦਾ ਲਾਭ ਪ੍ਰਾਪਤ ਕੀਤਾ।

Related News