ਬੱਚਿਆਂ ਨੂੰ ਟੀ.ਬੀ. ਸਬੰਧੀ ਕੀਤਾ ਜਾਗਰੂਕ
Friday, Feb 22, 2019 - 03:57 AM (IST)
ਮੋਗਾ (ਗਾਂਧੀ, ਸੰਜੀਵ)-ਸਿਹਤ ਵਿਭਾਗ ਪੰਜਾਬ, ਕਾਰਜਕਾਰੀ ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ, ਐੱਨ. ਟੀ. ਬੀ. ਪੀ. ਅਫਸਰ ਡਾ. ਇੰਦਰਵੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ’ਚ ਟੀ. ਬੀ. ਦੀ ਬੀਮਾਰੀ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਤੇ ਸੂਰੀਆ ਕਾਨਵੈਂਟ ਸਕੂਲ ਧਰਮਕੋਟ ਵਿਖੇ ਬੱਚਿਆਂ ਨੂੰ ਜਾਣਕਾਰੀ ਭਰਪੂਰ ਜਾਦੂ ਦਾ ਖੇਲ ਵਿਖਾਇਆ ਗਿਆ, ਤਾਂ ਜੋ ਬੱਚੇ ਮਨੋਰੰਜਨ ਦੇ ਨਾਲ-ਨਾਲ ਟੀ. ਬੀ. ਦੀ ਬੀਮਾਰੀ ਸਬੰਧੀ ਜਾਗਰੂਕ ਹੋਣ ਤੇ ਨਾਲ ਹੀ ਟੀ. ਬੀ. ਦੇ ਲੱਛਣ ਜਿਵੇਂ ਤਿੰਨ ਹਫ਼ਤਿਆਂ ਤੋਂ ਵੱਧ ਖਾਂਸੀ, ਭਾਰ ਘਟਣਾ, ਭੁੱਖ ਨਾ ਲੱਗਣੀ, ਰਾਤ ਸਮੇਂ ਤਰੇਲੀਆਂ ਆਉਣਾ ਤੇ ਵਾਰ-ਵਾਰ ਬੁਖਾਰ ਆਉਣਾ ਆਦਿ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਜਗਦੇਵ ‘ਅਲਾਰਮ’ ਦੇ ਜਾਦੂ ਦੇ ਖੇਲ ਨਾਲ ਬੱਚਿਆਂ ਨੂੰ ਖ਼ਾਲੀ ਪੇਟ ਨਾ ਰਹਿਣ ਅਤੇ ਟੀ.ਬੀ. ਦੇ ਲੱਛਣ ਲੱਗਣ ’ਤੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਤੋਂ ਬਲਗਮ (ਥੁੱਕ) ਦੇ ਟੈਸਟ ਕਰਵਾਉਣ ਦੀ ਸਿੱਖਿਆ ਵੀ ਦਿੱਤੀ ਗਈ। ਇਸ ਮੌਕੇ ਬਲਾਕ ਐਜੂਕੇਟਰ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਟੀ.ਬੀ. ਸਬੰਧੀ ਸਰਕਾਰੀ ਹਸਪਤਾਲਾਂ ’ਚ ਪੁਖਤਾ ਪ੍ਰਬੰਧ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਕੁਮਾਰ ਐੱਸ. ਟੀ. ਐੱਸ. , ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
