ਰੋਜ਼ਗਾਰ ਬਾਰੇ ਜਾਣਕਾਰੀ ਦੇਣ ਲਈ ਲਗਾਇਆ ਸੈਮੀਨਾਰ

Friday, Feb 22, 2019 - 03:57 AM (IST)

ਰੋਜ਼ਗਾਰ ਬਾਰੇ ਜਾਣਕਾਰੀ ਦੇਣ ਲਈ ਲਗਾਇਆ ਸੈਮੀਨਾਰ
ਮੋਗਾ (ਗੁਪਤਾ)-ਰਾਸ਼ਟਰੀ ਪੱਛਡ਼ਾ ਵਰਗ ਵਿੱਤ ਨਿਗਮ ਦਿੱਲੀ ਦੀ ਮਦਦ ਨਾਲ ਹਿਮਕਾਨ ਸ਼ਿਮਲਾ ਦੁਆਰਾ ਬਖਤਾਬਰ ਐਜੂਕੇਸ਼ਨਲ ਇੰਸਟੀਚਿਊਟ ਨਿਹਾਲ ਸਿੰਘ ਵਾਲਾ ਵਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਸੈਮੀਨਾਰ ਵਿਚ 70 ਦੇ ਕਰੀਬ ਨੌਜਵਾਨ ਵਿਦਿਆਰਥੀ ਪਹੁੰਚੇ, ਜਿਨ੍ਹਾਂ ਦੀ ਮਾਹਿਰਾਂ ਵਲੋਂ ਇਕ-ਇਕ ਇੰਟਰਵਿਊ ਵੀ ਲਈ ਗਈ। ਮਾਹਿਰਾਂ ਵਲੋਂ ਲਈ ਗਈ ਇੰਟਰਵਿਊ ’ਚੋਂ 60 ਬੱਚੇ ਇੰਟਰਵਿਊ ਕਲੀਅਰ ਕਰ ਗਏ। ਇੰਟਰਵਿਊ ’ਚ ਚੁਣੇ ਗਏ ਇਹ ਬੱਚੇ ਸਿਲਾਈ ਮਸ਼ੀਨ ਆਪ੍ਰੇਟਰ ਕੋਰਸ ਲਈ ਚੁਣੇ ਗਏ। ਇਸ ਮੌਕੇ ਹਿਮਕਾਨ ਸ਼ਿਮਲਾ ਦੇ ਆਗੂ ਅਮਿਤ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਚੁਣੇ ਗਏ ਨੌਜਵਾਨ ਵਿਦਿਆਰਥੀਆਂ ਨੂੰ ਸਿਲਾਈ ਮਸ਼ੀਨ ਆਪ੍ਰੇਟਰ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਕੋਰਸ ਕਰ ਕੇ ਆਪਣਾ ਕਾਰੋਬਾਰ ਕਰ ਸਕਦੇ ਹਨ। ਇਸ ਮੌਕੇ ਸੰਸਥਾ ਦੇ ਅਸਿਸਟੈਂਟ ਅੈਗਜੈਕਟਿਵ ਨਰੇਸ਼ ਤਿਆਗੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਦੇ ਪ੍ਰਿੰਸੀਪਲ ਹਰਿੰਦਰਜੀਤ ਸਿੰਘ, ਸੀ. ਡੀ. ਪੀ. ਓ. ਦਫਤਰ ਨਿਹਾਲ ਸਿੰਘ ਵਾਲਾ ਦੇ ਸੁਪਰਵਾਈਜ਼ਰ ਮੈਡਮ ਅਮਨਦੀਪ ਕੌਰ, ਹਿਮਕਾਨ ਸ਼ਿਮਲਾ ਤੋਂ ਅਮਿਤ ਸ਼ਰਮਾ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Related News